ਨਿਊਜ਼ ਡੈਸਕ: ਦਿਲਜੀਤ ਦੋਸਾਂਝ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇੱਕ ਹਨ, ਜਿਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਵਿਦੇਸ਼ਾਂ ‘ਚ ਖੂਬ ਨਾਮ ਕਮਾਇਆ ਹੈ। ਇਸ ਦੇ ਨਾਲ ਹੀ ਉਹ ਬਹੁਤੇ ਸਿਤਾਰਿਆਂ ਵਾਂਗ ਵਿਵਾਦਾਂ ‘ਚ ਵੀ ਰਹੇ, ਪਰ ਦਿਲਜੀਤ ਦੋਸਾਂਝ ਨੇ ਆਪਣੇ ਜਾਂ ਆਪਣੇ ਗੀਤਾਂ ‘ਤੇ ਵਿਵਾਦਾਂ ਦਾ ਪਰਛਾਵਾਂ ਨਹੀਂ ਪੈਣ ਦਿੱਤਾ। ਉਹ ਆਪਣੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਦੇ ਆ ਰਹੇ ਨੇ ਤੇ ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰੱਚ ਦਿੱਤਾ ਹੈ।
ਉਹ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਪ੍ਰੋਗਰਾਮਾਂ ‘ਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ।
.@diljitdosanjh got Sahara shining
Catch all the Weekend 1 action on the @youtube Coachella live stream at https://t.co/gW7w2jV5nG pic.twitter.com/Kj9UuTbrhY
— Coachella (@coachella) April 16, 2023
ਇਸ ਸਾਲ ਦੇ ਕੋਚੇਲਾ ਈਵੈਂਟ ਵਿੱਚ ਦਿਲਜੀਤ ਦੋਸਾਂਝ ਅਤੇ ਦੂਜੇ ਪਾਸੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਫੈਸਟੀਵਲ ‘ਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ‘ਚੋਂ ਇੱਕ ਸਨ। ਇਹਨਾਂ ਦੋਵਾਂ ਕਲਾਕਾਰਾਂ ਨੇ ਬਲੈਕਪਿੰਕ, ਕਿਡ ਲਾਰੋਈ, ਚਾਰਲੀ ਐਕਸਸੀਐਕਸ, ਲੈਬ੍ਰਿੰਥ, ਜੈ ਵੁਲਫ, ਜੋਏ ਕਰੂਕਸ, ਜੈ ਪੌਲ ਅਤੇ ਅੰਡਰਵਰਲਡ ਵਰਗੇ ਅੰਤਰਰਾਸ਼ਟਰੀ ਨਾਵਾਂ ਵਾਂਗ ਹੀ ਪਰਫੋਰਮ ਦਿੱਤੀਆਂ।
View this post on Instagram
View this post on Instagram
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.