ਨਿਊਜ਼ ਡੈਸਕ :ਤਰਸੇਮ ਜੱਸੜ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ ਜੋ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਨਾਲ ਜੁੜਿਆ ਹੋਇਆ ਹੈ। ਉਹ ਰੱਬ ਦਾ ਰੇਡੀਓ ਅਤੇ ਰੱਬ ਦਾ ਰੇਡੀਓ 2 ਫਿਲਮਾਂ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੈ। ਜੱਸੜ ਨੇ ਆਪਣੇ ਲੇਬਲ ਸਾਥੀ ਕੁਲਬੀਰ ਝਿੰਜਰ ਨਾਲ 2013 ਵਿੱਚ ਆਪਣਾ ਲੇਬਲ ‘ਵੇਹਲੀ ਜਨਤਾ ਰਿਕਾਰਡਸ’ ਲਾਂਚ ਕੀਤਾ।
ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਗਾਇਕਾਂ ‘ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇਕ ਹਿੱਟ ਗਾਣੇ ਦਿੱਤੇ ਹਨ। ਤਰਸੇਮ ਜੱਸੜ ਸਾਦਗੀ ਭਰਿਆ ਜੀਵਨ ਜਿਉਣਾ ਪਸੰਦ ਕਰਦਾ ਹੈ, ਪਰ ਹਾਲ ਹੀ ਉਸ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤਰਸੇਮ ਦੇ ਹਰ ਗਾਣੇ ਤੇ ਫ਼ਿਲਮ ਨੂੰ ਫੈਨਸ ਨੇ ਕਾਫ਼ੀ ਸਲਾਹਿਆ ਹੈ।
ਤਰਸੇਮ ਜੱਸੜ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਕਿਵੇਂ ਆਪਣੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਗਾਇਕ ਨੇ 4 ਸਾਲ ਮਿਹਨਤ ਕੀਤੀ।
ਦਰਅਸਲ, ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ ਆ ਰਹੀ ਹੈ। ਗਾਇਕ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੀਮ ਪ੍ਰੋਜੈਕਟ ਹੈ। ਜੋ ਕਿ ਪੰਜਾਬੀ ਸਿਨੇਮਾ ਨੂੰ ਨਵਾਂ ਮੋੜ ਦੇਵੇਗੀ। ਜੱਸੜ ਨੇ ਪੋਸਟ ‘ਚ ਕਿਹਾ, ‘ਪੰਜਾਬੀ ਸਿਨੇਮਾ ਦਾ ਨਵਾਂ ਦੌਰ ‘ਮਸਤਾਨੇ’। ਇੱਕ ਅਜਿਹਾ ਡਰੀਮ ਪ੍ਰੋਜੈਕਟ ਜਿਸ ‘ਤੇ ਚਾਰ ਸਾਲ ਲੱਗੇ। ਪਿਛਲੇ ਕਈ ਸਾਲਾਂ ਤੋਂ ਜਿਸ ਫਿਲਮ ਦਾ ਨਾਮ ਤੇ ਜਿਸ ਦੇ ਬਾਰੇ ਹਮੇਸ਼ਾ ਦੱਸਦਾ ਰਿਹਾ, ਆਖਰਕਾਰ ਉਹ ਸੁਪਨਾ ਪੂਰਾ ਹੋ ਹੀ ਗਿਆ। ਫਿਲਮ ਦਾ ਪੋਸਟਰ ਜਲਦ ਸਾਂਝਾ ਕਰਾਂਗੇ। ਇਸ ਤਰ੍ਹਾਂ ਤਰਸੇਮ ਆਪਣੀ ਮਿਹਨਤ ਨਾਲ ਪੰਜਾਬੀ ਇੰਡਸਟਰੀ ਦਾ ਮਾਣ ਦੁੱਗਣਾ ਕਰੇਗਾ।