BREAKING : ਕਾਬੁਲ ਏਅਰਪੋਰਟ ਦੇ ਬਾਹਰ ਹੋਇਆ ਬੰਬ‌ ਧਮਾਕਾ : ਪੇੰਟਾਗਨ

TeamGlobalPunjab
2 Min Read

ਕਾਬੁਲ/ ਵਾਸ਼ਿੰਗਟਨ : ਵੱਡੀ ਖਬਰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਾਬੁਲ ਹਵਾਈ ਅੱਡੇ ਦੇ ਬਾਹਰ ਬੰਬ ਧਮਾਕਾ ਹੋਇਆ ਹੈ, ਮ੍ਰਿਤਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

 UPDATE : ਅਫ਼ਗ਼ਾਨਿਸਤਾਨੀ ਚੈਨਲ ਟੋਲੋ ਨਿਊਜ਼ ਅਨੁਸਾਰ ਹਵਾਈ ਅੱਡੇ ਦੇ ਬਾਹਰ ਬੰਬ ਧਮਾਕੇ ਵਿੱਚ 13 ਵਿਅਕਤੀ ਮਾਰੇ ਗਏ ਹਨ। ਤਾਲਿਬਾਨ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

 

ਅਫਗਾਨਿਸਤਾਨ ਦੇ ਇੱਕ ਚੈਨਲ ‘ਟੋਲੋ ਨਿਊਜ਼’ ਨੇ ਵੀ ਬੰਬ ਧਮਾਕਾ ਹੋਣ ਦੀ ਪੁਸ਼ਟੀ ਕੀਤੀ ਹੈ।

 

ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਬਾਰੇ ਦੋ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅੱਡੇ ‘ਤੇ ਵੀਰਵਾਰ ਨੂੰ ਜ਼ੋਰਦਾਰ ਧਮਾਕਾ ਹੋਇਆ। ਹਮਲਾ ਫਿਦਾਈਨ ਹੋ ਸਕਦਾ ਹੈ। ਪੈਂਟਾਗਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

 ਕੁਝ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਈ ਅਫਗਾਨ ਮਾਰੇ ਗਏ ਹਨ। ਕਈ ਜ਼ਖਮੀ ਵੀ ਹੋਏ ਹਨ। ਹੁਣ ਤਕ ਕਿਸੇ ਅਮਰੀਕੀ ਦੇ ਮਾਰੇ ਜਾਣ ਦੀ ਕੋਈ ਪੁਖਤਾ ਖਬਰ ਨਹੀਂ ਹੈ। ਇਸ ਵਿਚਾਲੇ ਹਵਾਈ ਅੱਡੇ ‘ਤੇ ਲਗਾਤਾਰ ਗੋਲੀਬਾਰੀ ਦੀਆਂ ਖ਼ਬਰਾਂ ਵੀ ਹਨ ।

ਇਸ ਤੋਂ ਪਹਿਲਾਂ ਬ੍ਰਿਟੇਨ ਅਤੇ ਅਮਰੀਕਾ ਨੇ ਅੱਤਵਾਦੀ ਹਮਲੇ ਬਾਰੇ ਖੁਫੀਆ ਜਾਣਕਾਰੀ ਦਿੱਤੀ ਸੀ। ਬਰਤਾਨੀਆ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੁਆਰਾ ਕਾਬੁਲ ਹਵਾਈ ਅੱਡੇ ‘ਤੇ ਹਮਲੇ ਲਈ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਾਬੁਲ ਹਵਾਈ ਅੱਡੇ ਦੀ ਕਮਾਂਡ ਕਰਨ ਵਾਲੀ ਅਮਰੀਕੀ ਫੌਜ ‘ਤੇ ਹਮਲੇ ਦੀ ਗੱਲ ਵੀ ਕਹੀ ਸੀ।

Share This Article
Leave a Comment