ਚੰਡੀਗੜ੍ਹ: ਤਾਨਾਜੀ: ਦਿ ਅਨਸੰਗ ਵਾਰੀਅਰ ਅਤੇ ਆਦਿਪੁਰਸ਼ ਵਰਗੀਆਂ ਫ਼ਿਲਮਾਂ ਦੇ ਮਸ਼ਹੂਰ ਨਿਰਮਾਤਾ ਓਮ ਰਾਉਤ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ, ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਓਮ ਰਾਉਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਦਿਲ ਨੂੰ ਛੂਹਣ ਵਾਲੀ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਰਾਜ ਮਾਤਾ ਜੀਜਾਓ ਦੀ ਮੂਰਤੀ ਭੇਂਟ ਕਰਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਆਪਣੀ ਖੁਸ਼ੀ ਤੇ ਸੱਭਿਆਚਾਰ ਅਤੇ ਏਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਲਿਖਿਆ, “ਦੇਸ਼ ਸੱਭਿਆਚਾਰ ਤੋਂ ਬਣਿਆ ਹੈ।”
ਬਾਲ ਸ਼ਿਵਾਜੀ ਰਾਜੇ ਨੂੰ ਰਾਜ ਮਾਤਾ ਜੀਜਾਊ ਨੇ ਬਚਪਨ ਵਿੱਚ ਜੋ ਸੰਸਕਾਰ ਦਿੱਤੇ ਸਨ, ਉਨ੍ਹਾਂ ਦੇ ਸਿੱਟੇ ਵਜੋਂ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰੂਪ ਵਿੱਚ ਉਭਰੇ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਰਾਜ ਮਾਤਾ ਜੀਜਾਊ ਦੀ ਮੂਰਤੀ ਨੂੰ ਭੇਂਟ ਕਰਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ।
देश संस्कारों से बनता है।
राज माता जीजाऊ ने बाल्यकाल में शिवबा को जो संस्कार दिये उसी के परिणाम स्वरूप वे हिंदवी स्वराज के ध्वजावाहक छत्रपति शिवाजी महाराज बनकर उभरे, उत्तर प्रदेश के मुख्यमंत्री श्री योगी आदित्यनाथ जी को छत्रपति शिवाजी महाराज और राज माता जीजाऊ की मूर्ति उन्हें pic.twitter.com/fPEvWyWZYl
— Om Raut (@omraut) April 11, 2023
ਇਹ ਤਸਵੀਰ ਨੇ ਦਰਸ਼ਕਾਂ ਦੀ ਓਮ ਰਾਉਤ ਦੀ ਸ਼ਾਨਦਾਰ ਫਿਲਮ “ਆਦਿਪੁਰਸ਼” ਦੇ ਰਿਲੀਜ਼ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਇਹ ਫਿਲਮ 16 ਜੂਨ 2023 ਨੂੰ ਸਿਨੇਮਾਂ ਘਰਾਂ ‘ਚ ਹਿੱਟ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.