ਕਨੈਕਟੀਕਟ: ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਪੰਜਾਬਣ ਨੇ ਸਹਾਇਕ ਪੁਲਿਸ ਮੁੱਖੀ ਦਾ ਅਹੁਦਾ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਨਿਊ ਹੈਵਨ ਸ਼ਹਿਰ ਦੇ ਪੁਲਿਸ ਬੋਰਡ ਨੇ 37 ਸਾਲ ਦੀ ਮਨਮੀਤ ਕੌਰ ਦੀ ਬਤੌਰ ਸਹਾਇਕ ਪੁਲਿਸ ਮੁਖੀ ਨਿਯੁਕਤੀ ਨੂੰ ਸਰਬਸੰਮਤੀ ਨਾਲ ਸਹਿਮਤੀ ਦੇ ਦਿੱਤੀ। ਮੁੰਬਈ ‘ਚ ਜਨਮੀ ਮਨਮੀਤ ਕੌਰ 11 ਸਾਲ ਦੀ ਉਮਰ ‘ਚ ਆਪਣੇ ਪਰਿਵਾਰ ਨਾਲ ਨਿਊਯਾਰਕ ਦੇ ਨਾਲ ਲਗਦੇ ਕੁਈਨਜ਼ ਵਿਖੇ ਪੁੱਜੀ। ਸਕੂਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ ਨਿਊ ਹੈਵਨ (University of New Haven) ਤੋਂ ਕ੍ਰਿਮੀਨਲ ਜਸਟਿਸ ਦੀ ਪੜ੍ਹਾਈ ਕੀਤੀ ਅਤੇ ਪੁਲਿਸ ਵਿੱਚ ਭਰਤੀ ਹੋ ਗਈ।
ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਮਨਮੀਤ ਕੌਰ ਨੇ ਕਿਹਾ ਕਿ ਉਹ ਸਿੱਖ ਪਰਵਾਰ ਨਾਲ ਸਬੰਧਤ ਹੈ ਅਤੇ ਪੰਜਾਬੀ ਉਸ ਦੀ ਮਾਂ ਬੋਲੀ ਹੈ। ਉਸ ਨੂੰ ਆਪਣੀ ਵਿਰਾਸਤ ‘ਤੇ ਬਹੁਤ ਮਾਣ ਹੈ। ਮਨਮੀਤ ਦੀ ਵਰਦੀ ‘ਤੇ ਸਹਾਇਕ ਪੁਲਿਸ ਮੁਖੀ ਦਾ ਬਿੱਲਾ ਉਨ੍ਹਾਂ ਦੀ ਬੇਟੀ ਨੇ ਲਾਇਆ ਜਦਕਿ ਮੇਅਰ ਜਸਟਿਨ ਐਲਿਕਰ ਨੇ ਸਹੁੰ ਚੁਕਵਾਉਣ ਦੀ ਰਸਮ ਅਦਾ ਕੀਤੀ।
ਨਿਊ ਹੈਵਨ ਪੁਲਿਸ ਮਹਿਕਮੇ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਸਿਰਫ ਇੱਕ ਕਾਲੀ ਔਰਤ ਹੀ ਸਹਾਇਕ ਪੁਲਿਸ ਮੁਖੀ ਦੇ ਅਹੁਦੇ ਤੱਕ ਪਹੁੰਚ ਸਕੀ ਹੈ। ਮੇਅਰ ਜਸਟਿਨ ਐਲਿਕਰ (Mayor Justin Elicker) ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਪਣੇ ਨਵੇਂ ਅਹੁਦੇ ਨਾਲ ਮਨਮੀਤ ਪੂਰੀ ਤਰ੍ਹਾਂ ਇਨਸਾਫ਼ ਕਰੇਗੀ।
Congrats to our new Assistant Chief, Manmeet Colon!
A trailblazer, AC Colon is the 2nd woman of color & the 1st of Indian decent to serve in the position in the history of the NHPD – and I’m confident she will continue to serve our city w/honor & distinction in this new role. pic.twitter.com/CEQqx8t5al
— Mayor Justin Elicker (@MayorElicker) March 24, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.