Home / ਪਰਵਾਸੀ-ਖ਼ਬਰਾਂ / 11 ਮਿਲੀਅਨ ਡਾਲਰ ਦੀ ਸਰਕਾਰੀ ਰਕਮ ਹੜੱਪਣ ਦੇ ਮਾਮਲੇ ‘ਚ ਇੱਕ ਹੋਰ ਭਾਰਤੀ ਗ੍ਰਿਫਤਾਰ

11 ਮਿਲੀਅਨ ਡਾਲਰ ਦੀ ਸਰਕਾਰੀ ਰਕਮ ਹੜੱਪਣ ਦੇ ਮਾਮਲੇ ‘ਚ ਇੱਕ ਹੋਰ ਭਾਰਤੀ ਗ੍ਰਿਫਤਾਰ

ਟੋਰਾਂਟੋ : ਕੈਨੇਡਾ ਦੇ ਸੂਬੇ ਓਨਟਾਰੀਓ ਸੂਬੇ ‘ਚ 11 ਮਿਲੀਅਨ ਡਾਲਰ ਦੀ ਸਰਕਾਰੀ ਰਕਮ ਹੜੱਪਣ ਦੇ ਮਾਮਲੇ ਤਹਿਤ ਸੰਜੇ ਮਦਾਨ ਅਤੇ ਸ਼ਾਲਿਨੀ ਮਦਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਨ੍ਹਾਂ ਦੇ ਤੀਜੇ ਸਾਥੀ ਵਿਧਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਨ ਸਿੰਘ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਸੋਮਵਾਰ ਨੂੰ 56 ਸਾਲ ਦੇ ਸੰਜੇ ਮਦਾਨ ਵਿਰੁੱਧ 5 ਹਜ਼ਾਰ ਡਾਲਰ ਤੋਂ ਵਧ ਰਕਮ ਦੀ ਧੋਖਾਧੜੀ, ਵਿਸ਼ਵਾਸਘਾਤ ਕਰਨ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਰਕਮ ਆਪਣੇ ਕੋਲ ਰੱਖਣ ਦੇ ਦੋਸ਼ ਆਇਦ ਕੀਤੇ ਸਨ। ਦੂਜੇ ਪਾਸੇ 52 ਸਾਲ ਦੀ ਸ਼ਾਲਿਨੀ ਮਦਾਨ ਵਿਰੁੱਧ ਮਨੀ ਲਾਂਡਰਿੰਗ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਰਕਮ ਆਪਣੇ ਕੋਲ ਰੱਖਣ ਦੇ ਦੋਸ਼ ਲਾਏ ਗਏ। ਫ਼ਿਲਹਾਲ ਇਨ੍ਹਾਂ ਵਿਚੋਂ ਕੋਈ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ।

ਦੱਸਣਯੋਗ ਹੈ ਕਿ ਡਗ ਫੋਰਡ ਸਰਕਾਰ ਵੱਲੋਂ 12 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਨੂੰ 200 ਡਾਲਰ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਮਾਪਿਆਂ ਨੂੰ 250 ਡਾਲਰ ਦੀ ਰਾਹਤ ਰਾਸ਼ੀ ਅਦਾ ਕਰਨ ਲਈ 30 ਕਰੋੜ ਡਾਲਰ ਦਾ ਪ੍ਰਬੰਧ ਕੀਤਾ ਗਿਆ ਸੀ। ਮਦਾਨ ਪਰਿਵਾਰ ਓਨਟਾਰੀਓ ਸਰਕਾਰ ਦੇ ਕੰਪਿਊਟਰ ਮਾਹਰਾਂ ਵਜੋਂ ਕੰਮ ਕਰਦਾ ਸੀ ਅਤੇ ਇਸੇ ਦੌਰਾਨ ਸਰਕਾਰੀ ਫ਼ੰਡਾਂ ‘ਚ ਕਥਿਤ ਘਪਲਾ ਸਾਹਮਣੇ ਆਇਆ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਮਈ ਦੌਰਾਨ 400 ਤੋਂ ਵੱਧ ਬੈਂਕ ਖਾਤੇ ਖੁਲ੍ਹਵਾਏ ਗਏ ਅਤੇ ਇਨ੍ਹਾਂ ‘ਚ 10 ਹਜ਼ਾਰ ਚੈੱਕ ਜਮ੍ਹਾਂ ਹੋਏ ਜਦਕਿ ਅਸਲ ‘ਚ ਅਜਿਹਾ ਕੋਈ ਬੱਚਾ ਹੈ ਹੀ ਨਹੀਂ ਸੀ।

Check Also

ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ …

Leave a Reply

Your email address will not be published. Required fields are marked *