ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਕੰਗਨਾ ਰਣੌਤ ਨੇ ਇਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗੀ ਹੈ, ਜਿਨ੍ਹਾਂ ਨੂੰ ਉਸ ਨੇ ਕਿਸੇ ਨਾ ਕਿਸੇ ਸਮੇਂ ਦੁੱਖ ਪਹੁੰਚਾਇਆ ਹੈ। ਕੰਗਨਾ ਰਣੌਤ ਦਾ ਇਹ ਵੀਡੀਓ ਇਸ ਲਈ ਚਰਚਾ ‘ਚ ਹੈ ਕਿਉਂਕਿ ਉਸ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਉਸ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਨਿਸ਼ਾਨੇ ‘ਤੇ ਲਿਆ ਸੀ। ਦਿਲਜੀਤ ਬਾਰੇ ਕੰਗਨਾ ਨੇ ਟਵਿੱਟਰ ‘ਤੇ ਲਿਖਿਆ ਸੀ ਕਿ ਪਹਿਲਾਂ ਗਾਇਕ ਉਸ ਨੂੰ ਧਮਕੀਆਂ ਦਿੰਦਾ ਸੀ ਪਰ ਹੁਣ ਪਤਾ ਨਹੀਂ ਉਹ ਡਰ ਕੇ ਕਿੱਥੇ ਲੁੱਕ ਗਿਆ ਹੈ।
ਹੁਣ ਕੰਗਨਾ ਨੇ ਜਨਮਦਿਨ ਦੇ ਮੌਕੇ ‘ਤੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕਰਕੇ ਮੁਆਫੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟ੍ਰੋਲਰਸ ਦਾ ਧੰਨਵਾਦ ਵੀ ਕੀਤਾ ਹੈ। ਵੀਡੀਓ ‘ਚ ਕੰਗਨਾ ਕਹਿ ਰਹੀ ਹੈ, ‘ਅੱਜ ਆਪਣੇ ਜਨਮਦਿਨ ‘ਤੇ ਮੈਂ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੇਰੇ ਮਾਤਾ-ਪਿਤਾ, ਮੇਰੀ ਕੁਲਦੇਵੀ ਮਾਂ ਅੰਬਿਕਾ ਜੀ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਮੇਰੇ ਸਾਰੇ ਗੁਰੂ, ਸ਼੍ਰੀ ਸਦਗੁਰੂ ਜੀ, ਮੇਰੇ ਸਾਰੇ ਪਿਆਰੇ, ਮੇਰੇ ਪ੍ਰਸ਼ੰਸਕ, ਸ਼ੁਭਚਿੰਤਕ, ਮੇਰੇ ਨਾਲ ਕੰਮ ਕਰਨ ਵਾਲੇ ਪਰਿਵਾਰ-ਦੋਸਤ, ਮੇਰੀ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਜੋ ਕੁਝ ਵੀ ਹਾਂ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ।
Pehle toh yeh @diljitdosanjh badi dhamkiyaan deta tha, iske Khalistani supporters trended Kangana ko pel ( raped/f@&d) diya for one week, aab kahan chup ke baithe hain sab?? Kiss ke dum pe uchal rahe the aur aab kiske darr se dubak gaye hain ?? Please explain!! https://t.co/B3AwcsnQwk
— Kangana Ranaut (@KanganaTeam) March 22, 2023
ਕੰਗਨਾ ਨੇ ਅੱਗੇ ਕਿਹਾ, ‘ਮੈਂ ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਮੇਰੇ ਵਿਰੋਧੀ, ਆਲੋਚਨਾ ਕਰਨ ਵਾਲੇ, ਮੇਰੇ ਦੁਸ਼ਮਣ ਹਨ। ਉਨ੍ਹਾਂ ਨੇ ਮੈਨੂੰ ਕਦੇ ਵੀ ਆਲਸੀ ਨਹੀਂ ਹੋਣ ਦਿੱਤਾ। ਮੈਨੂੰ ਕਦੇ ਵੀ ਸਫਲ ਮਹਿਸੂਸ ਹੋਣ ਨਹੀਂ ਦਿਤਾ। ਹਮੇਸ਼ਾ ਲੜਨਾ ਸਿਖਾਇਆ। ਇਨ੍ਹਾਂ ਨੇ ਸਿਖਾਇਆ ਕਿ ਕਿਵੇਂ ਅੱਗੇ ਵਧਦੇ ਰਹਿਣਾ ਹੈ। ਮੈਂ ਹਮੇਸ਼ਾ ਸਾਰਿਆਂ ਦਾ ਵਧੀਆ ਚਾਹੁੰਦੀ ਹਾਂ। ਮੈਂ ਨਫੇ-ਨੁਕਸਾਨ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਭਲਾ ਕਰਨ ਦੀ ਸੋਚਦੀ ਹਾਂ। ਇਸ ਕਰਕੇ ਜੇਕਰ ਮੈਂ ਕੁਝ ਕਿਹਾ ਹੈ, ਕਿਸੇ ਨੂੰ ਠੇਸ ਪਹੁੰਚਾਈ ਹੈ ਜਾਂ ਕਿਸੇ ਦਾ ਦਿਲ ਦੁਖਾਇਆ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ। ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਜ਼ਿੰਦਗੀ ਬਹੁਤ ਭਾਗਾਂ ਵਾਲੀ ਹੈ ਅਤੇ ਮੇਰੇ ਦਿਲ ਵਿੱਚ ਕਿਸੇ ਲਈ ਕੋਈ ਦੁਸ਼ਮਣੀ ਨਹੀਂ ਹੈ।
Message from my heart … 🤗♥️ pic.twitter.com/LxgxnOO0Xg
— Kangana Ranaut (@KanganaTeam) March 23, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.