ਅਮਰੀਕਾ ‘ਚ ਭਾਰਤੀ ਦੂਤਾਵਾਸ ‘ਤੇ ਕੀਤਾ ਗਿਆ ਹਮਲਾ , ਭਾਰਤ ਨੇ ਜਤਾਇਆ ਰੋਸ

Global Team
1 Min Read

ਨਿਊਜ ਡੈਸਕ : ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰੀਕੇ ਪੰਜਾਬ ਦੇ ਹਾਲਾਤ ਵਿਘੜ ਰਹੇ ਹਨ ਉਸ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਰਹਿਣ ਵਾਲੇ ਪੰਜਾਬੀ ਵੀ ਭੜਕ ਉੱਠੇ ਹਨ,। ਲਗਾਤਾਰ ਭਾਰਤ ਅੰਦਰ ਘੱਟ ਗਿਣਤੀਆ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦਰਮਿਆਨ ਸਿੱਖ ਕੌਮ ਵੱਲੋਂ ਅਮਰੀਕਾ ‘ਚ ਭਾਰਤੀ ਦੂਤਾਵਾਸ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਵਿਘੜ ਰਹੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸਨਫਰਾਂਸਿਸਕੋ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ।

ਜ਼ਿਕਰ ਏ ਖਾਸ ਹੈ ਕਿ ਇਸ ਮੌਕੇ ਦੂਤਾਵਾਸ ‘ਤੇ ਪਥਰਾਅ ਕੀਤੇ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ।ਇਸ ਤੋਂ ਪਹਿਲਾਂ ਲੰਡਨ ‘ਚ ਵੀ ਅਜਿਹੇ ਹਾਲਾਤ ਬਣੇ ਸਨ। ਉੱਥੇ ਵੀ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ । ਜਿਸ ‘ਤੇ ਭਾਰਤ ਨੇ ਇਤਰਾਜ਼ ਜਤਾਉਂਦਿਆਂ ਬ੍ਰਿਟਿਸ਼ ਰਾਜਦੂਤ ਨੁੰ ਤਲਬ ਹੋਣ ਦੇ ਹੁਕਮ ਦਿੱਤੇ ਸਨ । ਇਸ ਮੌਕੇ ਭਾਰਤ ਵੱਲੋਂ ਸਕਿਊਰਿਟੀ ਨਾ ਹੋਣ ‘ਤੇ ਤਲਬ  ਕੀਤਾ ਗਿਆ ਸੀ।

Share This Article
Leave a Comment