ਫਗਵਾੜਾ ‘ਚ ਮੁੜ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਪਰਵਾਸੀ ਮਜ਼ਦੂਰ ਕੀਤਾ ਕਾਬੂ

Rajneet Kaur
2 Min Read

ਫਗਵਾੜਾ:  ਫਗਵਾੜਾ ਸ਼ਹਿਰ ਵਿੱਚ ਇੱਕ ਵਾਰ ਫ਼ਿਰ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ  ਪਰਵਾਸੀ ਮਜ਼ਦੂਰ ਨੇ ਪਹਿਲਾਂ ਗੁਟਕਾ ਸਾਹਿਬ ‘ਤੇ ਫੋਨ ਨੰਬਰ ਲਿਖਿਆ ਇਸ ‘ਤੋਂ ਬਾਅਦ ਉਹ ਦੁਕਾਨਦਾਰ ਕੋਲ ਗਿਆ ਤੇ ਉਸ ਵੱਲ ਗੁਟਕਾ ਸਾਹਿਬ ਸੁੱਟ ਕੇ ਰਿਚਾਰਜ ਕਰਨ ਲਈ ਕਿਹਾ। ਸੰਗਤਾਂ ਨੇ ਦੋਸ਼ੀ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਇਸ ਮੌਕੇ ‘ਤੇ ਦੁਕਾਨਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੁਹੱਲਾ ਗੋਬਿੰਦਪੁਰਾ ਵਿਖੇ ਉਸ ਦੀ ਮੋਬਾਈਲ ਦੀ ਦੁਕਾਨ ਹੈ, ਜਿੱਥੇ ਇੱਕ ਪਰਵਾਸੀ ਵਿਅਕਤੀ ਫੋਨ ਦਾ ਰਿਚਾਰਜ ਕਰਵਾਉਣ ਆਇਆ ਸੀ। ਉਸ ਨੇ ਗੁਟਕਾ ਸਾਹਿਬ ਦੇ ਖਾਲੀ ਅੰਗ ‘ਤੇ ਫੋਨ ਨੰਬਰ ਲਿਖੇ ਹੋਏ ਸਨ। ਉਸ ਨੂੰ ਮੌਕੇ ‘ਤੇ ਦੁਕਾਨਦਾਰ ਵੱਲੋਂ ਕਾਬੂ ਕਰਕੇ ਸਿੱਖ ਜਥੇਬੰਦੀਆਂ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

SHO ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਗੋਬਿੰਦਪੁਰਾ ਵਿਖੇ ਇਕ ਵਿਅਕਤੀ ਜਿਸ ਨੇ ਗੁਟਕਾ ਸਾਹਿਬ ‘ਤੇ ਫੋਨ ਨੰਬਰ ਲਿਖੇ ਹੋਏ ਹਨ। ਉਸ ਨੂੰ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਹਿਰਾਸਤ ‘ਚ ਲੈ ਲਿਆ ਗਿਆ ਹੈ। ਫੜੇ ਗਏ ਵਿਅਕਤੀ ਦੀ ਪਛਾਣ ਸ਼ੰਕਰ ਵਾਸੀ ਯੂਪੀ ਹਾਲ ਵਾਸੀ ਮੁਹੱਲਾ ਗੋਬਿੰਦਪੁਰਾ ਵਜੋਂ ਹੋਈ ਹੈ। ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਫਗਵਾੜਾ ‘ਚ ਬੇਅਦਬੀ ਦੀ ਇਹ ਚੌਥੀ ਘਟਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment