108 ਐਂਬੂਲੈਂਸ ਦਾ ਵਧੇਗਾ ਦਾਇਰਾ, 200 ਕਿ.ਮੀ ਦੂਰ ਦੇ ਮਰੀਜ਼ ਨੂੰ ਵੀ ਘਰ ਛੱਡਣ ਜਾਵੇਗੀ

TeamGlobalPunjab
2 Min Read

ਚੰਡੀਗੜ੍ਹ: ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਪ੍ਰਾਈਵੇਟ ਐਂਬੂਲੈਂਸ ਦੀ ਮੋਨੋਪਲੀ ਸਰਕਾਰ ਲਈ ਚੁਣੋਤੀ ਬਣਦੀ ਜਾ ਰਹੀ ਹੈ। ਵੱਖ-ਵੱਖ ਹਸਪਤਾਲਾਂ ਦੇ ਬਾਹਰ ਇਹ ਲੋਕ ਮਰੀਜ਼ਾਂ ਤੋਂ ਮਨਮਰਜ਼ੀ ਦੇ ਪੈਸੇ ਮੰਗਦੇ ਹਨ ਜੋ ਕਿ ਮਜ਼ਬੂਰੀ ਵਿੱਚ ਉਨ੍ਹਾਂ ਨੂੰ ਦੇਣੇ ਪੈਂਦੇ ਹਨ। ਇਨ੍ਹਾਂ ਪ੍ਰਾਈਵੇਟ ਐਂਬੂਲੈਂਸ ਦੀ ਮੋਨੋਪਲੀ ਨੂੰ ਤੋੜਨ ਲਈ ਸੂਬਾ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਆਪਣੀ 108 ਐਂਬੂਲੈਂਸ ਦਾ ਦਾਇਰਾ ਵਧਾਉਣ ਜਾ ਰਹੀ ਹੈ।

ਹੁਣ ਤੱਕ 108 ਐਂਬੂਲੈਂਸ ਆਪਣੇ ਆਪਣੇ ਜ਼ਿਲ੍ਹੇ ਵਿੱਚ 20 ਕਿਲੋਮੀਟਰ ਤੱਕ ਦਾ ਦਾਇਰਾ ਕਵਰ ਕਰਦੀ ਰਹੀ ਹੈ ਪਰ ਹੁਣ ਇਹ ਆਪਣੇ ਸਟੇਸ਼ਨ ਤੋਂ 200 ਕਿਲੋਮੀਟਰ ਤੱਕ ਜਾ ਸਕੇਗੀ। ਇਸ ਅੰਤਿਮ ਫੈਸਲੇ ‘ਤੇ ਮੋਹਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਲਦ ਹੋਣ ਵਾਲੀ ਬੈਠਕ ਕਰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਇਸ ਸਮੇਂ ਸੂਬੇ ਭਰ ਵਿੱਚ 108 ਐਂਬੂਲੈਂਸ ਸਾਰੇ 22 ਜ਼ਿਲ੍ਹਿਆਂ ਵਿੱਚ ਸੇਵਾ ਦੇ ਰਹੀ ਹੈ।

ਇਹ ਦੇਖਣ ਵਿੱਚ ਆਇਆ ਹੈ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਪ੍ਰਾਈਵੇਟ ਐਂਬੂਲੈਂਸ ਵਾਲੇ ਅਕਸਰ ਮੌਜੂਦ ਰਹਿੰਦੇ ਹਨ। ਜਿਵੇਂ ਹੀ ਕਿਸੇ ਮਰੀਜ਼ ਨੂੰ ਇੱਕ ਜ਼ਿਲ੍ਹੇ ਤੋਂ ਦੂੱਜੇ ਜ਼ਿਲ੍ਹੇ ਲਈ ਜਾਂ ਫਿਰ ਚੰਡੀਗੜ੍ਹ ਸਥਿਤ ਪੀਜੀਆਈ ਵਰਗੇ ਵੱਡੇ ਹਸਪਤਾਲ ਜਾਣਾ ਪੈਂਦਾ ਹੈ ਤਾਂ ਇਹ ਪ੍ਰਾਈਵੇਟ ਐਂਬੂਲੈਂਸ ਵਾਲੇ ਮਰੀਜ਼ ਦੇ ਪਰਿਵਾਰ ਤੋਂ ਬਹੁਤ ਜ਼ਿਆਦਾ ਕਿਰਾਇਆ ਮੰਗਦੇ ਹਨ, ਮਰੀਜ਼ ਨੂੰ ਤੁਰੰਤ ਮਜਬੂਰੀ ‘ਚ ਪੈਸਾ ਦੇਣਾ ਪੈਂਦਾ ਹੈ, ਜਿਸਦੇ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੇ ਇਸ ਮੋਨੋਪਲੀ ਨੂੰ ਤੋੜਦੇ ਹੋਏ 108 ਐਂਬੂਲੈਂਸ ਨੂੰ 200 ਕਿਲੋਮੀਟਰ ਤੋਂ ਜ਼ਿਆਦਾ ਤੱਕ ਭੇਜਣ ਦਾ ਫੈਸਲਾ ਲਿਆ ਹੈ।

Share this Article
Leave a comment