ਨਿਊਜ਼ ਡੈਸਕ: ਪਿਛਲੇ ਦਿਨੀਂ ਗਾਇਕ ਸੋਨੂੰ ਨਿਗਮ ਦੇ ਮੁੰਬਈ ‘ਚ ਕੌਂਸਰਟ ਦੌਰਾਨ ਸੈਲਫੀ ਲੈਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਘਟਨਾ ‘ਚ ਸੋਨੂੰ ਨਿਗਮ ਦੇ ਮਾਸਟਰ ਦਾ ਬੇਟਾ ਰੱਬਾਨੀ ਖਾਨ ਅਤੇ ਉਸ ਦਾ ਬਾਡੀਗਾਰਡ ਜ਼ਖਮੀ ਹੋ ਗਿਆ। ਮਾਮਲਾ ਸੋਮਵਾਰ ਰਾਤ ਦਾ ਹੈ। ਸੋਨੂੰ ਨਿਗਮ ਵੱਲੋਂ ਇਸ ਮਾਮਲੇ ‘ਚ ਊਧਵ ਠਾਕਰੇ ਧੜੇ ਦੇ ਸ਼ਿਵਸੈਨਾ ਵਿਧਾਇਕ ਦੇ ਪੁੱਤਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਚੈਂਬੂਰ ‘ਚ ਸੋਮਵਾਰ ਰਾਤ ਚੈਂਬੂਰ ਫੈਸਟੀਵਲ ਦਾ ਆਖਰੀ ਦਿਨ ਸੀ। ਇਸ ਵਿਚ ਗਾਇਕ ਸੋਨੂੰ ਨਿਗਮ ਲਾਈਵ ਪਰਫਾਰਮੈਂਸ ਦੇਣ ਪੁੱਜੇ ਸੀ। ਜਦੋਂ ਸੋਨੂੰ ਨਿਗਮ ਪਰਫਾਰਮ ਕਰਨ ਤੋਂ ਬਾਅਦ ਆਪਣੀ ਟੀਮ ਨਾਲ ਜਾ ਰਹੇ ਸੀ, ਉਦੋਂ ਪੌੜੀਆਂ ਉਤਰਨ ਵੇਲੇ ਉਨ੍ਹਾਂ ਦੇ ਤੇ ਉਨ੍ਹਾਂ ਦੀ ਟੀਮ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਸੋਨੂੰ ਨਿਗਮ ਦੀ ਟੀਮ ਦੇ ਇਕ ਮੈਂਬਰ ਪੌੜੀਆਂ ਤੋਂ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਪ੍ਰੋਗਰਾਮ ਵਾਲੀ ਜਗ੍ਹਾ ਭਾਜੜ ਮਚ ਗਈ। ਧੱਕਾ-ਮੁੱਕੀ ‘ਚ ਸੋਨੂੰ ਨਿਗਮ ਦੇ ਉਸਤਾਦ ਦੇ ਬੇਟੇ ਰੱਬਾਨੀ ਖਾਨ ਸਟੇਜ ਤੋਂ ਹੇਠਾਂ ਡਿੱਗ ਪਿਆ। ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ। ਇਸ਼ ਤੋਂ ਬਾਅਦ ਉਨ੍ਹਾਂ ਨੂੰ ਚੈਂਬੂਰ ਦੇ ਜ਼ੈਨ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਸੋਨੂੰ ਨਿਗਮ ਨੂੰ ਇਸ ਦੌਰਾਨ ਕੋਈ ਸੱਟ ਨਹੀਂ ਲੱਗੀ ਹੈ।
Shocking😡
Padma Shri Singer #SonuNigam was attacked by the son of Shiv Sena MLA Prakash Phaterpekar. got some serious injuries & taken to Zen Hospital Chembur. Is this what a Padma Shri & a legend deserves?
Demanding stringent action @Dev_Fadnavis @MumbaiPolice @mieknathshinde pic.twitter.com/4HnEMdTa9p
— Akassh Ashok Gupta (@peepoye_) February 20, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.