ਮੈਲਬੌਰਨ: ਆਸਟਰੇਲੀਆ ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਫਸੇ ਇੱਕ ਭਾਰਤੀ ਮੂਲ ਦੇ ਨੌਜਵਾਨ ਨੇ ਅਦਾਲਤ ‘ਚ ਮਦਦ ਦੀ ਗੁਹਾਰ ਲਗਾਈ ਹੈ। 29 ਸਾਲਾ ਰਮਨ ਸ਼ਰਮਾ ਨੂੰ 2021 ‘ਚ ਕੋਰੋਨਾ ਕਾਲ ਦੌਰਾਨ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਡਿਲੀਵਰੀ ਬੁਆਏ ਵੱਜੋਂ ਖਾਣਾ ਦੇਣ ਲਈ ਹੋਟਲ ਗਿਆ ਸੀ। ਰਮਨ ਬਹਿਲ ਨੇ ਅਦਲਾਤ ਨੂੰ ਉਸ ਦੀ ਜੇਲ੍ਹ ਦੀ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਹੈਰੋਇਨ ਤੇ ਅਫ਼ੀਮ ਤਸਕਰੀ ਦੇ ਦੋਸ਼ੀ ਪਾਏ ਗਏ ਰਮਨ ਨੂੰ ਹਾਲੇ ਅਪ੍ਰੈਲ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ, ਪਰ ਉਸ ਤੋਂ ਪਹਿਲਾਂ ਹੀ ਉਸ ਨੇ ਕੋਰਟ ਨੂੰ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ 2021 ਵਿੱਚ ਲੋਕਡਾਊਨ ਦੌਰਾਨ ਰਮਨ ਸ਼ਰਮਾ ਕੋਲੋਂ ਇੱਕ ਬੈਗ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਸੀ। ਰਮਨ ਦਾ ਕਹਿਣਾ ਸੀ ਕਿ ਉਹ ਫੂਡ ਡਲੀਵਰੀ ਬੁਆਏ ਵਜੋਂ ਕੰਮ ਕਰਦਾ ਹੈ ਅਤੇ ਇੱਥੇ ਟੋਮਸ ਕੋਰਟ ਹੋਟਲ ਵਿੱਚ ਕੁਆਰੰਟੀਨ ਵਿੱਚ ਰਹਿ ਰਹੇ ਲੋਕਾਂ ਨੂੰ ਖਾਣਾ ਦੇਣ ਆਇਆ ਸੀ। ਪੁਲਿਸ ਦਾ ਦੋਸ਼ ਐ ਕਿ ਉਸ ਦੇ ਬੈਗ ਵਿੱਚੋਂ ਨਸ਼ੀਲੇ ਪਦਾਰਥ ਮਿਲੇ ਜਿਸ ‘ਤੇ ਆਸਟਰੇਲੀਆ ਦੇ ਬੇਰਾਪਿਊਟਿਕ ਗੁਡਸ ਐਡਮਿਨਿਸਟਰੇਸ਼ਨ ਨੇ ਪਾਬੰਦੀ ਲਗਾਈ ਹੋਈ ਹੈ।
ਪੁਲਿਸ ਮੁਤਾਬਕ ਰਮਨ ਕੋਲ ਉਸਦੇ ਬੈਗ ‘ਚ ਮੌਜੂਦ ਖਾਣੇ ਦੇ ਸਮਾਨ ਦੀ ਕੋਈ ਰਸੀਦ ਜਾਂ ਬਿਊਰਾ ਨਹੀਂ ਸੀ। ਇਸ ਕਾਰਨ ਹੀ ਉਨਾਂ ਨੂੰ ਸ਼ੱਕ ਹੋਇਆ। ਇਸ ਦੇ ਚਲਦਿਆਂ ਉਨ੍ਹਾਂ ਨੇ ਉਸ ਕੋਲ ਜੋ ਬੈਗ ਸੀ, ਉਸ ਦੀ ਪੂਰੀ ਤਲਾਸ਼ੀ ਲਈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਐਡੀਲੇਡ ਮੈਜਿਸਟਰੇਟ ਕੋਰਟ ਨੇ ਰਮਨ ਸ਼ਰਮਾ ਨੂੰ ਅਫ਼ੀਮ ਅਤੇ ਹੈਰੋਇਨ ਰੱਖਣ ਦਾ ਦੋਸ਼ੀ ਪਾਇਆ ਸੀ। ਹੁਣ ਉਸ ਨੂੰ ਆਉਣ ਵਾਲੇ ਅਪ੍ਰੈਲ ਮਹੀਨੇ ਵਿੱਚ ਇਸ ਦੇ ਲਈ ਸਜ਼ਾ ਸੁਣਾਈ ਜਾਵੇਗੀ। ਐਡੀਲੇਡ ਮੈਜਿਸਟਰੇਟ ਕੋਰਟ ਵਿੱਚ ਜੇਲ ਤੋਂ ਛੱਡਣ ਦੀ ਅਪੀਲ ਕਰਦੇ ਹੋਏ ਰਮਨ ਸ਼ਰਮਾ ਨੇ ਕਿਹਾ ਕਿ ਉਸ ਨੇ ਭਾਈਚਾਰਕ ਸਾਂਝੇ ਦੇ ਚਲਦਿਆਂ ਆਪਣੇ ਇੱਕ ਦੋਸਤ ਲਈ ਡਰੱਗ ਖਰੀਦੀ ਸੀ, ਜਿਸ ਨਾਲ ਉਸ ਨੂੰ ਕੁਝ ਹਾਸਲ ਨਹੀਂ ਹੋਣ ਵਾਲਾ ਸੀ। ਸਰਕਾਰੀ ਵਕੀਲ ਮੁਲਜ਼ਮ ਲਈ ਜੇਲ੍ਹ ਦੀ ਸਜ਼ਾ ਦੀ ਮੰਗ ਕਰ ਰਹੇ ਹਨ, ਜਦਕਿ ਰਮਨ ਸਜ਼ਾ ਮੁਆਫੀ ਦੀ ਅਪੀਲ ਕਰ ਰਿਹਾ ਹੈ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ ਅਤੇ ਕੋਰਟ ਵੱਲੋਂ ਉਸ ਨੂੰ ਅਪ੍ਰੈਲ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ।