ਕੈਨੇਡਾ ‘ਚ ਵੱਡੀ ਤਾਦਾਦ ‘ਚ ਪੰਜਾਬੀ ਵਸਦੇ ਹਨ ਅਤੇ ਨੌਜਵਾਨ ਪੀੜੀ ਤਰਜੀਹ ਵੀ ਕੈਨੇਡਾ ਨੂੰ ਹੀ ਦੇ ਰਹੀ ਹੈ।ਜਿਥੇ ਕਿਹਾ ਜਾਂਦੈ ਕੈਨੇਡਾ ਪੰਜਾਬੀਆਂ ਦਾ ਗੜ੍ਹ ਹੈ ਉਥੇ ਸਾਰੇ ਆਪਣੇ ਹਨ, ਕਿਸੇ ਦਾ ਡਰ ਭੋਹ ਨਹੀਂ ਹੈ।
ਪਰ ਹੁਣ ਜਿਵੇਂ ਦੀਆਂ ਖਬਰਾਂ ਨਿੱਤ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਮਾਪਿਆ ਦੇ ਦਿਲਾਂ ‘ਚ ਡਰ ਬਣਨਾ ਸ਼ੁਰੂ ਹੋਗਿਆ ਹੈ। ਰੋਜ਼ ਕਦੀ ਐਕਸੀਡੈਂਟ ,ਕਦੇ ਲੁੱਟ-ਖੋਹ ਅਤੇ ਕਈ ਨੌਜਵਾਨ ਮਾਨਸਿਕ ਤੌਰ ‘ਤੇ ਸਹੀ ਨਹੀਂ ਹਨ। ਵਿਦੇਸ਼ਾਂ ‘ਚ ਐਵੇਂ ਦੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਕਿ ਪਿਛੇ ਰਹਿੰਦਾ ਪਰਿਵਾਰ ਪਲਾਂ ‘ਚ ਉਝੜ ਜਾਂਦਾ ਹੈ। ਅਜਿਹਾ ਹੀ ਇਕ ਹਾਦਸਾ ਡੇਹਲੋਂ ਵਾਸੀ ਨਾਲ ਵਾਪਰਿਆ ਹੈ।
ਜਿਥੇ 2 ਮਹੀਨੇ ਪਹਿਲਾਂ ਪੰਜਾਬ ਤੋਂ ਕੈਨੇਡਾ ਗਏ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡੇਹਲੋਂ ਵਾਸੀ ਸਿਮਰਜੀਤ ਸਿੰਘ ਬੇਦੀ ਵਜੋਂ ਹੋਈ ਹੈ ਜੋ ਕਿ ਸਰੀ ਕੈਨੇਡਾ ਗਿਆ ਸੀ।
ਕੈਨੇਡਾ ਵਿਚ ਸਿਮਰਨਜੀਤ ਦੀ ਪਤਨੀ ਤੇ 5 ਸਾਲ ਦੀ ਧੀ ਰਹਿੰਦੀ ਹੈ। ਬੀਤੇ ਦਿਨੀਂ ਸਿਮਰਨਜੀਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।