ਲੋਵਾ: ਅਮਰੀਕਾ ਵਿੱਚ ਅੱਜ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ‘ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। 2 ਦਿਨ ਪਹਿਲਾਂ ਲਾਸ ਏਂਜਲਸ ਦੇ ਨੇੜੇ ਇੱਕ ਡਾਂਸ ਸਟੂਡੀਓ ਵਿੱਚ ਇੱਕ ਬੰਦੂਕਧਾਰੀ ਨੇ ਭੀੜ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਹਨ। ਉੱਤਰੀ ਕੈਲੀਫੋਰਨੀਆ ਵਿੱਚ ਦੋ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਇਸ ਤੋਂ ਕੁਝ ਘੰਟਿਆਂ ਬਾਅਦ ਹੀ ਆਇਓਵਾ ਸੂਬੇ ਵਿੱਚ ਇੱਕ ਬੰਦੂਕਧਾਰੀ ਵੱਨੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ।
ਉੱਤਰੀ ਕੈਲੀਫੋਰਨੀਆ ਦੇ ਹਾਫ ਮੂਨ ਬੇਅ ‘ਚ ਹੋਈ ਗੋਲੀਬਾਰੀ ‘ਤੇ ਸੈਨ ਮਾਟੇਓ ਕਾਉਂਟੀ ਸ਼ੈਰਿਫ ਨੇ ਟਵੀਟ ਕੀਤਾ, ‘ਸ਼ੱਕੀ ਹਿਰਾਸਤ ‘ਚ ਹੈ ਹੁਣ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।’ ਸੈਨ ਫਰਾਂਸਿਸਕੋ ਦੇ ਦੱਖਣ ਵਿੱਚ ਇੱਕ ਖੇਤਰ ‘ਚ ਇੱਕ ਦੂਜੇ ਦੇ ਨੇੜੇ ਖੇਤਾਂ ਵਿੱਚ ਦੋ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਸੀ।
ਦੂਜੀ ਘਟਨਾ ਅਮਰੀਕੀ ਦੇ ਆਇਓਵਾ ਵਿੱਚ ਇੱਕ ਯੂਥ ਆਊਟਰੀਚ ਸੈਂਟਰ ਵਿੱਚ ਹੋਈ ਗੋਲੀਬਾਰੀ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਟਾਰਟ ਰਾਈਟ ਹੇਅਰ ਸਕੂਲ ਵਿੱਚ ਵਾਪਰੀ ਜਿੱਥੇ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਦੋ ਵਿਦਿਆਰਥੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਸ ਤੋਂ ਇਲਾਵਾ ਗੋਲੀਬਾਰੀ ਦੀ ਤੀਜੀ ਘਟਨਾ ਸ਼ਿਕਾਗੋ ਦੇ ਇੱਕ ਅਪਾਰਟਮੈਂਟ ਵਿੱਚ ਦੇਰ ਰਾਤ ਵਾਪਰੀ। ਇਸ ‘ਚ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਕਈ ਲੋਕ ਸ਼ਾਮਲ ਸਨ।