ਗੁਰਦਾਸਪੁਰ: ਗੁਰਦਾਸਪੁਰ ਸੈਕਟਰ ਵਿੱਚ ਬੀਐੱਸਐੱਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਸਵੇਰੇ 8 ਵਜੇ ਦੇ ਕਰੀਬ ਲੱਗਾ ਅਤੇ ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆ ਹਥਿਆਰਬੰਦ ਸੀ। ਘੁਸਪੈਠੀਆ ਸੰਘਣੀ ਧੁੰਦ ਦੌਰਾਨ ਸਰਹੱਦ ਤੇ ਕੰਡਿਆਲੀ ਤਾਰ ਪਾਰ ਕਰਰਿਹਾ ਸੀ। ਇਸ ਦੀ ਪੁਸ਼ਟੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ।
ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਓਪੀ ਪਾਰਟੀ ਅਤੇ ਜ਼ੈਡਐਲਪੀ/ਸੁੱਖਾ ਪਾਰਟੀ ਬੀਐਸਐਫ ਦੀ ਚੰਨਾ ਪੋਸਟ ਤੇ ਜਵਾਨ ਤੜਕਸਾਰ ਸੰਘਣੀ ਧੁੰਦ ਦੌਰਾਨ ਗਸ਼ਤ ਕਰ ਰਹੇ ਸਨ ਕਿ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਹਿਲਜੁਲ ਵੇਖਣ ਨੂੰ ਮਿਲੀ ਤੇ ਸਰਹੱਦ ਤੇ ਚੌਕਸ ਐਚ ਸੀ ਗੁਲਾਮ ਮੁਹੰਮਦ ਅਤੇ ਸੀ ਟੀ ਸੁਜਨ ਵਲੋਂ ਫਾਇਰ ਕਰ ਕੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ।
ਇਸ ਸਬੰਧੀ ਡੀ ਆਈ ਜੀ ਪ੍ਰਭਾਕਰ ਜੋਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹਾਦਰ ਜਵਾਨਾਂ ਵੱਲੋਂ ਸਰਹੱਦ ‘ਤੇ ਘੁਸਪੈਠੀਏ ਨੂੰ ਢੇਰ ਕੀਤਾ ਹੈ ਅਤੇ ਇਸ ਸਬੰਧੀ ਜਾਂਚ ਚੱਲ ਰਹੀ ਹੈ ।