ਚੰਡੀਗੜ੍ਹ : ਜਦੋਂ ਗੱਲ ਬੱਸ ਮਾਫੀਏ ਦੀ ਚੱਲਦੀ ਹੈ ਤਾਂ ਸਭ ਤੋਂ ਅੱਗੇ ਕਿਸ ਪਾਰਟੀ ਦਾ ਨਾਮ ਆਉਂਦਾ ਹੈ ਇਹ ਸਾਰਿਆਂ ਨੂੰ ਜੱਗ ਜ਼ਾਹਰ ਹੈ । ਇਸ ਮਾਫ਼ੀਏ ਨੂੰ ਖਤਮ ਕਰਨ ਲਈ ਮਾਨ ਸਰਕਾਰ ਐਕਸ਼ਨ ਮੁੜ ਵਿਚ ਆਈ ਹੈ। ਜੀ ਹਾਂ ਚੰਡੀਗੜ੍ਹ ਵਿੱਚ ਜਾਂਦੀਆਂ ਨਿੱਜੀ ਬੱਸਾਂ ਨੂੰ ਰੋਕਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ । ਇਹ ਐਲਾਨ ਕਰਦਿਆਂ ਉਨ੍ਹਾਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਉਪਰ ਗੰਭੀਰ ਇਲਜ਼ਾਮ ਲਗਾਏ ਹਨ।
ਦੱਸ ਦੇਈਏ ਕਿ ਇਨ੍ਹਾਂ ਨਿੱਜੀ ਬੱਸਾਂ ਵਿਚ ਬਾਦਲਾਂ ਦੀਆਂ ਬੱਸਾਂ ਵੀ ਸ਼ਾਮਲ ਹਨ । ਮੰਤਰੀ ਲਾਲਜੀਤ ਸਿੰਘ ਨੇ ਨਿੱਜੀ ਬੱਸਾਂ ਨੂੰ ਚੰਡੀਗੜ੍ਹ ਵਿੱਚ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਨਿੱਜੀ ਮੁਫਾਦਾਂ ਲਈ ਚੰਡੀਗੜ੍ਹ ਵਿੱਚ ਨਿੱਜੀ ਬੱਸਾਂ ਨੂੰ ਐਂਟਰੀ ਦਿੱਤੀ ਗਈ ਸੀ ਜਿਸ ਕਾਰਨ ਪੰਜਾਬ ਦੇ ਖ਼ਜ਼ਾਨੇ ਨੂੰ ਵੱਡੀ ਢਾਅ ਲੱਗ ਰਹੀ ਸੀ। ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਅੰਤਰ-ਰਾਜੀ ਸਟੇਟਾਂ ਵਿਚ ਸਿਰਫ ਸਰਕਾਰ ਦੀਆਂ ੧੦੦ ਪ੍ਰਤੀਸ਼ਤ ਸੇਅਰ ਵਾਲੀਆ ਬੱਸਾਂ ਹੀ ਚੱਲਣਗੀਆਂ।