ਨਿਊਜ਼ ਡੈਸਕ : ਫੀਫਾ ਵਿਸ਼ਵ ਕੱਪ 2022 ‘ਤੇ ਕੈਮਲ ਫਲੂ ਦਾ ਖ਼ਤਰਾ ਵੱਧ ਰਿਹਾ ਹੈ। ਦੁਨੀਆ ਭਰ ਦੇ ਕਈ ਸਿਹਤ ਮਾਹਿਰਾਂ ਨੇ ਕਤਰ ਤੋਂ ਵਾਪਸ ਆਉਣ ਵਾਲੇ ਫੁੱਟਬਾਲ ਪ੍ਰਸ਼ੰਸਕਾਂ ਨੂੰ ‘ਕੈਮਲ ਫਲੂ’ ਬਾਰੇ ਚੇਤਾਵਨੀ ਦਿੱਤੀ ਹੈ। ਸਿਹਤ ਮਾਹਿਰਾਂ ਮੁਤਾਬਿਕ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (MERS) ਵਾਇਰਸ ਕਾਰਨ ਹੋਣ ਵਾਲੀ ਸਾਹ ਦੀ ਲਾਗ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰਾਲੇ ਨੇ ਵੈੱਬਸਾਈਟ ‘ਤੇ ਪੋਸਟ ਪਾਉਂਦਿਆਂ ਕਿਹਾ ਹੈ ਕਿ ਕਤਰ ਤੋਂ ਵਾਪਸ ਆਉਣ ਵਾਲੇ ਫੁੱਟਬਾਲ ਪ੍ਰਸ਼ੰਸਕਾਂ ਨੂੰ MERS ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਲਾਗ ਦੇ ਜੋਖਮ ਨੂੰ ਘਟਾਉਣ ਲਈ, ਲੋਕਾਂ ਨੂੰ “ਚੰਗੀਆਂ ਸਫਾਈ ਦੀਆਂ ਆਦਤਾਂ ਦੀ ਪਾਲਣਾ ਕਰਨ, ਊਠਾਂ ਦੇ ਨੇੜੇ ਜਾਣ ਤੋਂ ਬਚਣ, ਕੱਚਾ ਮਾਸ ਖਾਣ ਤੋਂ ਬਚਣ ਲਈ ਕਿਹਾ ਗਿਆ ਹੈ।
ਯੂਕੇ ਦੀ ਸਿਹਤ ਸੁਰੱਖਿਆ ਏਜੰਸੀ (UKHSA) ਨੇ ਵੀ ਡਾਕਟਰਾਂ ਨੂੰ ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਲੋਕਾਂ ਦੀ ਭਾਲ ਕਰਨ ਲਈ ਕਿਹਾ ਹੈ। KHSA ਨੇ ਕਿਹਾ, “ਯੂਕੇ ਨਿਵਾਸੀਆਂ ਲਈ ਲਾਗ ਦਾ ਜੋਖਮ ਬਹੁਤ ਘੱਟ ਹੈ, ਪਰ ਖੇਤਰ ਦੇ ਅੰਦਰ ਖਾਸ ਜੋਖਮ ਕਾਰਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਵੱਧ ਹੋ ਸਕਦਾ ਹੈ।” ਇਹ ਸਲਾਹ ਦੁਨੀਆ ਭਰ ਵਿੱਚ MERS ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਦਿੱਤੀ ਗਈ ਹੈ। UKHSA ਦੇ ਅੰਕੜਿਆਂ ਅਨੁਸਾਰ, ਅਪ੍ਰੈਲ 2012 ਤੋਂ ਅਕਤੂਬਰ 2022 ਤੱਕ, ਵਿਸ਼ਵ ਪੱਧਰ ‘ਤੇ ਵਿਸ਼ਵ ਸਿਹਤ ਸੰਗਠਨ (WHO) ਨੂੰ MERS-COV ਦੇ 2,600 ਪੁਸ਼ਟੀ ਕੀਤੇ ਕੇਸ ਅਤੇ 935 ਸਬੰਧਤ ਮੌਤਾਂ ਦੀ ਰਿਪੋਰਟ ਕੀਤੀ ਗਈ ਸੀ।
ਫੀਫਾ ਵਿਸ਼ਵ ਕੱਪ ‘ਤੇ ਮੰਡਰਾਇਆ ‘ਕੈਮਲ ਫਲੂ’ ਦਾ ਖ਼ਤਰਾ, ਸਿਹਤ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ

Leave a Comment
Leave a Comment