ਭਾਰਤੀ ਮੂਲ ਦੇ ਡਰਾਇਵਰ ਨੂੰ ਬ੍ਰਿਟੇਨ ‘ਚ 16 ਸਾਲ ਦੀ ਸਜ਼ਾ!

Global Team
2 Min Read

ਲੰਡਨ : ਭਾਰਤੀ ਮੂਲ ਦੇ ਰਹਿਣ ਵਾਲੇ ਇੱਕ ਡਰਾਇਵਰ ਨੂੰ ਗਰਭਵਤੀ ਮਹਿਲਾ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਮੌਤ ਦੇ ਜ਼ੁਲਮ ‘ਚ ਦੋਸ਼ੀ ਪਾਇਆ ਗਿਆ ਹੈ। ਜਿਸ ਲਈ ਡਰਾਇਵਰ ਨੂੰ 16 ਸਾਲ ਦੀ ਸਜਾ ਸੁਣਾਈ ਗਈ ਹੈ। ਜ਼ਿਕਰ ਏ ਖਾਸ ਹੈ ਕਿ ਇਹ ਹਾਦਸਾ 10 ਅਗਸਤ ਨੂੰ ਲੀਓਪੋਲਡ ਸਟਰੀਟ, ਰਾਮਸਗੇਟ, ਇੰਗਲੈਂਡ ਵਿੱਚ ਵਾਪਰਿਆ ਸੀ। ਜਿਸ ਕਾਰਨ ਗਰਭਵਤੀ ਮਹਿਲਾ ਨੋਗਾ ਸੇਲਾ (37) ਅਤੇ ਉਸ ਦੇ ਪਿਤਾ 81 ਸਾਲਾ ਯੋਰਾਮ ਹਰਸ਼ਫੀਲਡ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੇਲਾ ਦਾ ਪਤੀ, ਉਨ੍ਹਾਂ ਦਾ 6 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ, ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਬਿਸੈਂਡਰੀ ਦੀ ਕਾਰ ਨੇ ਪਰਿਵਾਰ ਦੀ ਕਾਰ ਨਾਲ ਨੂੰ ਟੱਕਰ ਮਾਰ ਦਿੱਤੀ ਸੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਕੈਂਟ ਪੁਲਸ ਨੇ ਕਿਹਾ ਹੈ ਕਿ ਡਰਾਇਵਰ ‘ਤੇ ਸਹੀ ਢੰਗ ਨਾਲ ਗੱਡੀ ਨਾ ਚਲਾਉਣ ਦਾ ਦੋਸ਼ ਸੀ ਜਿਹੜਾ ਕਿ ਉਸ ਨੇ ਸਵੀਕਾਰ ਕੀਤਾ ਹੈ ਪਰ ਉਸ ਨੇ ਖ਼ਤਰਨਾਕ ਢੰਗ ਨਾਲ ਵਾਹਨ ਚਲਾ ਕੇ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਗੰਭੀਰ ਅਪਰਾਧ ਸਵੀਕਾਰ ਨਹੀਂ ਕੀਤਾ।”  ਕੈਂਟਰਬਰੀ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਡਰਾਈਵਿੰਗ ਕਰਨ ਤੋਂ ਵੀ ਅਯੋਗ ਕਰਾਰ ਦਿੱਤਾ ਜਾਵੇਗਾ।

Share This Article
Leave a Comment