ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਬੇਰਹਿਮੀ ਲਗਾਤਾਰ ਵਧਦੀ ਜਾ ਰਹੀ ਹੈ। ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ, ਜਨਤਕ ਫਾਂਸੀ ਦੀ ਪ੍ਰਥਾ ਵਾਪਸ ਆ ਗਈ ਹੈ। ਹਰ ਰੋਜ਼ ਅਜਿਹੀਆਂ ਦਰਦਨਾਕ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਔਰਤਾਂ ‘ਤੇ ਅੱਤਿਆਚਾਰ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤਾਲਿਬਾਨ ਦੇ ਮੈਂਬਰ ਔਰਤਾਂ ਨੂੰ ਖੁੱਲ੍ਹੇਆਮ ਕੋੜੇ ਮਾਰ ਰਹੇ ਹਨ। ਤਾਲਿਬਾਨ ਦੇ ਸ਼ਰੀਆ ਕਾਨੂੰਨ ਮੁਤਾਬਕ ਕਿਸੇ ਵੀ ਔਰਤ ਲਈ ਇਕੱਲੇ ਬਾਹਰ ਜਾ ਕੇ ਖਰੀਦਦਾਰੀ ਕਰਨ ਦੀ ਸਖ਼ਤ ਮਨਾਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਔਰਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਉਹ ਕਥਿਤ ਤੌਰ ‘ਤੇ ਬਿਨਾਂ ਕਿਸੇ ਮਰਦ ਦੇ ਇਕੱਲੀ ਬਾਜ਼ਾਰ ਗਈ ਸੀ।
https://twitter.com/NasimiShabnam/status/1598324324225662978?t=Oh61ulmeHAS8FO-fsnWmcA&s=19
ਸ਼ਬਨਮ ਨਸੀਮੀ ਨਾਂ ਦੇ ਟਵਿੱਟਰ ਯੂਜ਼ਰ ਨੇ ਇਹ ਵੀਡੀਓ ਪੋਸਟ ਕੀਤਾ ਹੈ। ਕਰੀਬ ਦੋ ਮਿੰਟ ਦਾ ਵੀਡੀਓ ਕਥਿਤ ਤੌਰ ‘ਤੇ ਤਖਾਰ ਸੂਬੇ ਦਾ ਹੈ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਤਾਲਿਬਾਨ ਨੇ ਕੁਝ ਔਰਤਾਂ ਨੂੰ ਜਨਤਕ ਤੌਰ ‘ਤੇ ਕੋੜੇ ਮਾਰੇ ਸਨ। ਇਨ੍ਹਾਂ ਔਰਤਾਂ ‘ਤੇ ਨੈਤਿਕ ਗਿਰਾਵਟ ਦਾ ਦੋਸ਼ ਲਗਾਇਆ ਗਿਆ ਸੀ।
ਇਸ ਤੋਂ ਪਹਿਲਾਂ 24 ਨਵੰਬਰ ਨੂੰ ਤਾਲਿਬਾਨ ਨੇ ਫੁੱਟਬਾਲ ਸਟੇਡੀਅਮ ‘ਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ 12 ਲੋਕਾਂ ਨੂੰ ਕੁੱਟਿਆ ਸੀ। ਇਨ੍ਹਾਂ 12 ਵਿਅਕਤੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸਨ। ਤਾਲਿਬਾਨ ਦੇ ਇਕ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ‘ਤੇ ਚੋਰੀ, ਵਿਭਚਾਰ ਅਤੇ ਸਮਲਿੰਗੀ ਸੈਕਸ ਦੇ ਦੋਸ਼ ਸਨ। ਅਜਿਹਾ ਨਵੰਬਰ ਦੇ ਮਹੀਨੇ ਵਿੱਚ ਦੂਜੀ ਵਾਰ ਹੋਇਆ ਜਦੋਂ ਤਾਲਿਬਾਨ ਨੇ ਕਿਸੇ ਅਪਰਾਧ ਲਈ ਜਨਤਕ ਥਾਂ ਉੱਤੇ ਲੋਕਾਂ ਨੂੰ ਸਜ਼ਾ ਦਿੱਤੀ।