Chandigarh ਬਾਰੇ ਵਿਧਾਨ ਸਭਾ ਸਪੀਕਰ ਦਾ ਵੱਡਾ ਬਿਆਨ!

Global Team
1 Min Read

ਚੰਡੀਗੜ੍ਹ :  ਚੰਡੀਗੜ੍ਹ ਦਾ ਜ਼ਮੀਨੀ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਬਨਾਉਣ ਦੇ ਲਈ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਸ ਮਸਲੇ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਸੰਧਵਾਂ ਦਾ ਕਹਿਣਾ ਹੈ ਕਿ ਯੁਟੀ ਦੋਵਾਂ ਰਾਜਾਂ ਦੀ ਸਾਂਝੀ ਹੈ ।

ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਇਹ ਉਹ ਮਸਲੇ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦਾ ਕੋਈ ਆਮ ਲੋਕਾਂ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਸਾਡੀ ਵਿਧਾਨ ਸਭਾ ਹੈ ਅੱਗੇ ਦੇਖਾਂਗੇ ਹੁਣ ਕੀ ਹਰਿਆਣਾ ਨੇ ਵੱਖਰੀ ਵਿਧਾਨ ਸਭਾ ਕਿੱਥੇ ਬਣਾਉਣੀ ਹੈ।

ਦੱਸ ਦੇਈਏ ਕਿ ਹਰਿਆਣੇ ਵੱਲੋਂ ਚੰਡੀਗੜ੍ਹ ਵਿਚ ਨਵੀਂ ਵਿਧਾਨ ਸਭਾ ਦੇ ਲਈ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ । ਹਰਿਆਣਾ ਵਿਧਾਨ ਸਭਾ ਸਪੀਕਰ ਪੰਜਾਬ ਦੇ ਰਾਜਪਾਲ ਨੂੰ ਇਸ ਮਸਲੇ ਤੇ ਮਿਲ ਵੀ ਚੁੱਕੇ ਹਨ।

Share This Article
Leave a Comment