ਫਲਸਤੀਨ ‘ਚ ਇਮਾਰਤ ‘ਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ, 7 ਬੱਚੇ ਵੀ ਸ਼ਾਮਲ

Global Team
1 Min Read

ਜਬਲੀਆ, ਫਲਸਤੀਨ: ਗਾਜ਼ਾ ਸ਼ਹਿਰ ਦੇ ਉੱਤਰ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ  ਦੀ ਖਬਰ ਸਾਹਮਣੇ ਆਈ ਹੈ। ਹਮਾਸ ਇਸਲਾਮਿਸਟ, ਜੋ ਇਜ਼ਰਾਈਲੀ-ਨਾਕਾਬੰਦੀ ਫਲਸਤੀਨੀ ਐਨਕਲੇਵ ਨੂੰ ਕੰਟਰੋਲ ਕਰਦੇ ਹਨ ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਜਬਲੀਆ ‘ਚ ਅੱਗ ‘ਤੇ ਕਾਬੂ ਪਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਗਾਜ਼ਾ ਦੀ ਸਿਵਲ ਡਿਫੈਂਸ ਯੂਨਿਟ ਨੇ ਇੱਕ ਬਿਆਨ ਵਿੱਚ 21 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਬਲੀਆ ਵਿੱਚ ਇੰਡੋਨੇਸ਼ੀਆਈ ਹਸਪਤਾਲ ਦੇ ਮੁਖੀ, ਸਾਲੇਹ ਅਬੂ ਲੈਲਾ ਨੇ ਦੱਸਿਆ ਕਿ ਹਸਪਤਾਲ ਨੂੰ ਘੱਟੋ-ਘੱਟ ਸੱਤ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਿਵਲ ਪ੍ਰੋਟੈਕਸ਼ਨ ਯੂਨਿਟ ਦੇ ਬੁਲਾਰੇ ਨੇ ਦੱਸਿਆ ਕਿ ਘਰ ਵਿੱਚ ਬਾਲਣ ਸਟੋਰ ਕੀਤਾ ਗਿਆ ਸੀ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਬੁਲਾਰੇ ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦਿਨ ਨੂੰ ਸੋਕ ਦਿਵਸ  ਵਜੋਂ ਘੋਸ਼ਿਤ ਕਰਦਿਆਂ ਝੰਡੇ ਅੱਧੇ ਝੁਕਾ ਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ।

 

Share This Article
Leave a Comment