ਚੰਡੀਗੜ੍ਹ : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਾ ਇੱਕ ਬਿਆਨ ਬਹੁਚਰਚਿਤ ਸੀ ਜਿਸ ‘ਚ ਉਨ੍ਹਾਂ ਵੱਲੋਂ ਭਾਜਪਾ ਨਾਲ ਸਮਝੌਤਾ ਕਰਨ ਦੀ ਗੱਲ ਕਹੀ ਗਈ ਜਾ ਰਹੀ ਸੀ। ਇਸ ਬਿਆਨ ਤੋਂ ਬਾਅਦ ਲਗਾਤਾਰ ਵਿਰੋਧੀਆਂ ਵੱਲੋਂ ਤਰ੍ਹ਼ਾਂ ਤਰ੍ਹਾਂ ਦੇ ਵਿਅੰਗ ਕਸੇ ਜਾ ਰਹੇ ਸੀ। ਇਸ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਬਿਆਨ ਦਾ ਸਪੱਸ਼ਟੀਕਰਨ ਦਿੱਤਾ ਗਿਆ ਹੈ। ਮਲੂਕਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਉਹ ਸਿਰਫ ਸਰਸਰੀ ਗੱਲ ਕੀਤੀ ਗਈ ਸੀ ਭਾਜਪਾ ਨਾਲ ਸਮਝੌਤਾ ਕਰਨ ਲਈ ਉਨ੍ਹਾਂ ਦੀਆਂ ਕੋਈ ਬਾਹਾਂ ਨਹੀਂ ਆਕੜੀਆਂ।
ਸਿਕੰਦਰ ਸਿੰਘ ਮਲੂਕਾ ਨੇਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਸੀ ਤਾਂ ਕੋਈ ਐਲਾਨ ਨਹੀਂ ਕੀਤਾ ਸੀ ਬਲਕਿ ਗੱਲ ਚੱਲ ਰਹੀ ਸੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਉਨ੍ਹਾਂ ਦੇ ਵਿਚਾਰਕ ਮੱਤਭੇਦ ਹਨ। ਮਲੂਕਾ ਨੇ ਕਿਹਾ ਕਿ ਕੋਈ ਵੀ ਸਮਝੌਤਾ ਦੋਵਾਂ ਪਾਰਟੀਆਂ ਦੀ ਸਹਿਮਤੀ ਨਾਲ ਹੁੰਦਾ ਹੈ ਅਤੇ ਇਹ ਸਮਝੌਤਾ ਕਰਨ ਦਾ ਅਖਤਿਆਰ ਸਿਰਫ ਪਾਰਟੀ ਪ੍ਰਧਾਨ ਜਾਂ ਕੋਰ ਕਮੇਟੀ ਕੋਲ ਹੁੰਦਾ ਹੈ। ਉਨ੍ਹਾਂ ਇਸ ਮੌਕੇ ਭਾਜਪਾ ਆਗੂ ਅਸ਼ਵਨੀ ਕੁਮਾਰ ਅਤੇ ਆਗੂਆਂ ‘ਤੇ ਤੰਜ ਕਸਦਿਆਂ ਕਿਹਾ ਕਿ ਸਮਝੌਤਾ ਕਰਨਾ ਜਾਂ ਨਾ ਕਰਨਾ ਪਾਰਟੀ ਹਾਈ ਕਮਾਂਡ ਦੇ ਅਧਿਕਾਰ ‘ਚ ਹੈ ਉਨ੍ਹਾਂ ਦੇ ਨਹੀਂ ਕਿਉਂਕਿ ਜਿਸ ਸਮੇਂ ਕਾਲੇ ਕਨੂੰਨ ਵਾਪਸ ਲੈਣੇਸਨ ਤਾਂ ਇਨ੍ਹਾਂ ਤੋਂ ਪੁੱਛਿਆ ਨਹੀਂ ਗਿਆ ਸੀ ਬਲਕਿ ਪਾਰਟੀ ਪ੍ਰਧਾਨ ਨੇ ਖੁਦ ਫੈਸਲਾ ਕੀਤਾ ਸੀ।