ਕਈ ਸਾਲਾ ਦੀ ਉਡੀਕ ਤੋਂ ਬਾਅਦ ਕਰਤਾਰਪੁਰ ਸਾਹਿਬ ਲਈ ਵੀਜ਼ਾ ਫਰੀ ਯਾਤਰਾ ਕੱਲ੍ਹ ਯਾਨੀ 9 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਪ੍ਰਧਾਨਮੰਤਰੀ ਨਰਿੰਦਰ ਮੋਦੀ ਲਾਂਘੇ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਭਾਰਤ ‘ਚ 26 ਨਵੰਬਰ ਨੂੰ ਤੇ ਪਾਕਿਸਤਾਨ ‘ਚ 28 ਨਵੰਬਰ ਨੂੰ ਲਾਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
ਆਜ਼ਾਦੀ ਮਿਲਣ ਤੋਂ ਲਗਭਗ ਸੱਤ ਦਹਾਕਿਆਂ ਬਾਅਦ ਸਿੱਖਾਂ ਦੀ ਅਰਦਾਸ ਪੂਰੀ ਹੋਈ ਤੇ ਪਾਕਿਸਤਾਨ ਨੇ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਭਾਰਤ ਦੇ ਨਾਲ ਜੋੜਨ ਲਈ ਸਹਿਮਤੀ ਜਤਾਈ ।
- Advertisement -
ਉਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਸਮਝੌਤੇ ਦੇ ਤਹਿਤ ਇਸ ਲਾਂਘੇ ਦੀ ਉਸਾਰੀ ਕੀਤੀ ਗਈ। ਕੋਰੀਡੋਰ ਰਾਹੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿਤ ਡੇਰਾ ਬਾਬਾ ਨਾਨਕ ਦੇ ਨਾਲ ਜੋੜਿਆ ਗਿਆ ਹੈ।
ਲਾਂਘੇ ਦੇ ਮਹੱਤਵਪੂਰਣ ਨਿਯਮਾਂ ਦੀ ਜਾਣਕਾਰੀ:
-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਲਾਂਘਾ ਪੂਰੇ ਸਾਲ ਖੁੱਲ੍ਹਾ ਰਹੇਗਾ। ਹਰ ਰੋਜ਼ ਲਗਭਗ 5000 ਸ਼ਰਧਾਲੂ ਦਰਸ਼ਨ ਕਰਨ ਜਾ ਸਕਣਗੇ। ਇਸ ਦੇ ਲਈ ਵੀਜੇ ਦੀ ਲੋੜ ਨਹੀਂ ਹੈ ਪਰ ਪਾਸਪੋਰਟ ਜ਼ਰੂਰੀ ਹੋਵੇਗਾ
-ਖਾਸ ਸ਼ਰਤ ਇਹ ਹੈ ਕਿ ਜੇਕਰ ਸ਼ਰਧਾਲੂ ਲਾਂਘੇ ਤੋਂ ਗਏ ਤਾਂ ਫਿਰ ਕਰਤਾਰਪੁਰ ਸਾਹਿਬ ਤੋਂ ਅੱਗੇ ਨਹੀਂ ਜਾ ਸਕਣਗੇ
- Advertisement -
-ਹਰ ਯਾਤਰੀ ਨੂੰ 20 ਡਾਲਰ ਯਾਨੀ 1400 ਰੁਪਏ ਦੀ ਫੀਸ ਦੇਣੀ ਹੋਵੇਗੀ। ਉੱਥੇ ਹੀ ਰਜਿਸਟਰੇਸ਼ਨ ਪੱਤਰ ਵਿੱਚ ਮੰਗੀਆਂ ਗਈਆਂ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਉਣੀਆਂ ਹੋਣਗੀਆਂ।
-ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉਸੇ ਹੀ ਦਿਨ ਸ਼ਾਮ ਤੱਕ ਵਾਪਸ ਮੁੜਨਾ ਹੋਵੇਗਾ
-ਯਾਤਰੀ ਆਪਣੇ ਨਾਲ 7 ਕਿੱਲੋ ਤੋਂ ਜ਼ਿਆਦਾ ਭਾਰ ਦਾ ਸਾਮਾਨ ਨਹੀਂ ਲੈ ਕੇ ਜਾ ਸਕਦੇ
-10 ਬੱਸਾਂ, 250 ਕਾਰਾਂ ਤੇ 250 ਦੋਪਹੀਆ ਵਾਹਨਾਂ ਲਈ ਵੱਡੀ ਪਾਰਕਿੰਗ ਬਣੀ ਹੈ
-ਯਾਤਰਾ ਦੌਰਾਨ 11,000 ਰੁਪਏ ਤੋਂ ਜ਼ਿਆਦਾ ਦੀ ਭਾਰਤੀ ਕਰੰਸੀ ਵੀ ਆਪਣੇ ਕੋਲ ਨਹੀਂ ਰੱਖ ਸਕਦੇ ਹਨ
-ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ‘ਚ ਰੁਕਣ ਨਹੀਂ ਦਿੱਤਾ ਜਾਵੇਗਾ
-ਕਰਤਾਰਪੁਰ ਲਾਂਘੇ ‘ਤੇ ਇੰਟੀਗਰੇਟਿਡ ਚੈੱਕ ਪੋਸਟ ਵਿੱਚ ਭਾਰਤ ਵੱਲ 300 ਫੁੱਟ ਉੱਚਾ ਤਰੰਗਾ ਝੰਡਾ ਲੱਗਿਆ ਹੈ, ਜੋ 5 ਕਿ.ਮੀ. ਦੂਰ ਤੱਕ ਵਿਖਾਈ ਦੇਵੇਗਾ
-15 ਏਕੜ ਜ਼ਮੀਨ ‘ਤੇ ਪੈਸੇਂਜਰ ਟਰਮਿਨਲ ਕੰਪਲੈਕਸ ਬਣਾਇਆ ਗਿਆ ਹੈ। 16000 ਵਰਗਮੀਟਰ ‘ਚ ਦੀ ਮੁੱਖ ਇਮਾਰਤ ਹਵਾਈ ਅੱਡੇ ਦੀ ਤਰ੍ਹਾਂ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ।
-ਭਾਰਤ ਤੋਂ ਇਥੋਂ ਹਰ ਰੋਜ ਲੰਘਣ ਵਾਲੇ ਲਗਭਗ 5,000 ਯਾਤਰੀਆਂ ਲਈ ਸਾਰੀਆਂ ਸਾਰਵਜਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ
-ਯਾਤਰਾ ਦੀ ਸਹੂਲਤ ਲਈ 54 ਪ੍ਰਵਾਸੀ ਕਾਊਂਟਰ ਹੋਣਗੇ