ਕਸ਼ਮੀਰ ‘ਚ ਦਹਿਸ਼ਤਗਰਦਾਂ ਦੀ ਮਨਮਾਣੀ, ਧਮਕੀਆਂ ਮਿਲਣ ਤੋਂ ਬਾਅਦ ਇੱਕੋ ਅਦਾਰੇ ਦੇ 5 ਪੱਤਰਕਾਰਾਂ ਨੇ ਦਿੱਤਾ ਅਸਤੀਫਾ

Global Team
1 Min Read

ਨਿਊਜ ਡੈਸਕ : ਕਸ਼ਮੀਰ ਘਾਟੀ ਵਿੱਚ ਪੱਤਰਕਾਰ ਨੂੰ ਦਹਿਸ਼ਤਗਰਦਾਂ ਵੱਲੋਂ ਮਿਲਣ ਵਾਲੀਆਂ ਧਮਕੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਪੱਤਰਕਾਰਾਂ ਨੂੰ ਦਹਿਸ਼ਤਗਰਦੀ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣਾ ਪੈ ਰਿਹਾ ਹੈ। ਪੱਤਰਕਾਰਾਂ ਵਿਰੁੱਧ ਤਾਜ਼ਾ ਅੱਤਵਾਦੀ ਧਮਕੀਆਂ ਨੇ ਕਸ਼ਮੀਰ ਵਿੱਚ ਪਰੇਸ਼ਾਨ ਮੀਡੀਆ ਨੂੰ ਹੋਰ ਚੁੱਪ ਕਰ ਦਿੱਤਾ ਹੈ। ਇੱਕੋ ਮੀਡੀਆ ਹਾਊਸ ਦੇ ਪੰਜ ਪੱਤਰਕਾਰਾਂ ਨੇ ਇਕੱਠੇ ਅਸਤੀਫ਼ੇ ਦੇ ਦਿੱਤੇ ਹਨ।

 

ਜਾਣਕਾਰੀ ਮੁਤਾਬਿਕ ਉਨ੍ਹਾਂ ਹੀ 12 ਪੱਤਰਕਾਰਾਂ ਵਿੱਚੋਂ ਪੰਜ ਨੂੰ ਅੱਤਵਾਦੀਆਂ ਦੇ ਇੱਕ ਪ੍ਰਚਾਰਕ ਵਿੰਗ ਨੇ ਸੁਰੱਖਿਆ ਬਲਾਂ ਦੇ ਮੁਖਬਰ ਹੋਣ ਦਾ ਦੋਸ਼ ਲਾਉਂਦਿਆਂ ਸੂਚੀ ਵਿੱਚ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸ਼੍ਰੀਨਗਰ ਦੇ ਇੱਕ ਸਥਾਨਕ ਅਖਬਾਰ ਨਾਲ ਕੰਮ ਕਰ ਰਹੇ ਘੱਟੋ-ਘੱਟ ਪੰਜ ਪੱਤਰਕਾਰਾਂ ਨੇ ਅਸਤੀਫਾ ਦੇ ਦਿੱਤਾ ਹੈ।

 

ਪੁਲਿਸ ਦਾ ਕਹਿਣਾ ਹੈ ਕਿ ਧਮਕੀਆਂ ਪਿੱਛੇ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਦ ਰੇਸਿਸਟੈਂਸ ਫਰੰਟ (ਟੀਆਰਐਫ) ਦਾ ਹੱਥ ਹੈ। ਪੁਲਿਸ ਨੇ ਕਿਹਾ ਕਿ ਅੱਤਵਾਦ ਵਿਰੋਧੀ ਕਾਨੂੰਨ ਯੂਏਪੀਏ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ ਪੁਲਿਸ ਨੇ ਇੱਕ ਦਰਜਨ ਦੇ ਕਰੀਬ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ TRF ਨਾਲ ਕਥਿਤ ਸਬੰਧਾਂ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

Share This Article
Leave a Comment