ਗੂਗਲ ਨੇ ਪਲੇਅ ਸਟੋਰ ਤੋਂ ਹਟਾਈਆਂ ਇਹ 16 ਐਪਸ

Rajneet Kaur
2 Min Read

ਨਿਊਜ਼ ਡੈਸਕ: ਗੂਗਲ ਨੇ ਹਾਲ ਹੀ ‘ਚ ਪਲੇ ਸਟੋਰ ਤੋਂ 16 ਐਪਸ ਨੂੰ ਹਟਾ ਦਿੱਤਾ ਹੈ। ਇਨ੍ਹਾਂ ਐਪਸ ਨੂੰ ਇਸ ਲਈ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਬੈਟਰੀ ਬਹੁਤ ਤੇਜ਼ੀ ਨਾਲ ਖਤਮ ਕਰ ਰਹੇ ਸਨ ਅਤੇ ਬਹੁਤ ਸਾਰੇ ਮੋਬਾਈਲ ਡੇਟਾ ਦੀ ਖਪਤ ਕਰ ਰਹੇ ਸਨ।

ਰਿਪੋਰਟ ਮੁਤਾਬਕ ਇਕ ਸਕਿਓਰਿਟੀ ਫਰਮ ਵੱਲੋਂ ਪਛਾਣੇ ਗਏ ਐਪਲੀਕੇਸ਼ਨਸ ਨੇ ਅਸਲ ਯੂਜਰਸ ਵਜੋਂ ਵਿਗਿਆਪਨਾਂ ‘ਤੇ ਕਲਿੱਕ ਕਰਨ ਲਈ ਬੈਕਗਰਾਊਂਡ ਵਿਚ ਵੈੱਬ ਪੇਜ ਖੋਲ੍ਹ ਕੇ ਕਥਿਤ ਤੌਰ ‘ਤੇ ਵਿਗਿਆਪਨ ਧੋਖਾਦੇਹੀ ਕੀਤੀ ਸੀ। ਪਲੇਅ ਸਟੋਰ ਤੋਂ ਹਟਾਏ ਗਏ ਐਪਸ ਦੇ ਕੁੱਲ 20 ਮਿਲੀਅਨ ਇੰਸਟਾਲੇਸ਼ਨ ਸਨ।

ਗੂਗਲ ਨੇ ਪਲੇਅ ਸਟੋਰ ਤੋਂ 16 ਐਪਸ ਹਟਾਏ ਹਨ। ਇਨ੍ਹਾਂ ਐਪਸ ਦਾ ਪਤਾ McAfee ਨੇ ਲਗਾਇਆ ਹੈ। ਹਟਾਏ ਗਏ ਐਪ ਯੂਟਿਲਿਟੀ ਐਪ ਦੀ ਕੈਟਾਗਰੀ ਵਿਚ ਆਉਂਦੇ ਹਨ। McAfee ਮੁਤਾਬਕ ਇਹ ਐਪ ਆਮ ਤੌਰ ‘ਤੇ ਬੇਸਿਕ ਕੰਮ ਕਰਦੀ ਹੈ ਜਿਵੇਂ ਕਿ ਯੂਜਰਸ ਨੂੰ ਕਿਊ ਆਰ ਕੋਡ ਨੂੰ ਸਕੈਨ ਕਰਨ ਅਤੇ ਲਿੰਕ ਕੀਤੀ ਗਈ ਵੈੱਬਸਾਈਟ ‘ਤੇ ਜਾਣ ਦੀ ਇਜਾਜ਼ਤ ਦੇਣਾ, ਡਿਵਾਈਸ ਦੀ ਟਾਰਚ ਆਨ ਕਰਨਾ ਕਰੰਸੀ ਕਨਵਰਟਰ ਜਾਂ ਕੈਲਕੁਲੇਟਰ ਆਦਿ। ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ 16 ਐਪਸ ਦੀ ਸੂਚੀ ਇਸ ਤਰ੍ਹਾਂ ਹੈ :
High-Speed Camera
Smart Task Manager
Flashlight+
com.smh.memocalendar memocalendar
8K-Dictionary
BusanBus
Flashlight+
Quick Note
Currency Converter
Joycode
EzDica
Instagram Profile Downloader
Ez Notes
com.candlencom.flashlite
com.doubleline.calcul
com.dev.imagevault Flashlight+

ਆਪਣੇ ਆਪ ਵਿਗਿਆਪਨ ਸੰਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ, ਇਹਨਾਂ ਐਪਸ ਵਿੱਚ ਪਾਈ ਗਈ ਇੱਕ ਹੋਰ ਕਮਜ਼ੋਰੀ ਇਹ ਹੈ ਕਿ ਉਹ ਬਹੁਤ ਜ਼ਿਆਦਾ ਬੈਕਗ੍ਰਾਉਂਡ ਗਤੀਵਿਧੀ ਦੇ ਕਾਰਨ ਨਾ ਸਿਰਫ ਮੋਬਾਈਲ ਦੀ ਜ਼ਿਆਦਾ ਬੈਟਰੀ ਦੀ ਖਪਤ ਕਰਦੇ ਹਨ ਬਲਕਿ ਮੋਬਾਈਲ ਡੇਟਾ ਨੂੰ ਵੀ ਜਲਦੀ ਖਤਮ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਐਪਸ ਕਾਰਨ ਸਮਾਰਟਫੋਨ ‘ਚ ਮਾਲਵੇਅਰ ਆਉਣ ਦਾ ਵੀ ਖਤਰਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.
Share This Article
Leave a Comment