ਨਿਊਜ ਡੈਸਕ : ਰੁਜਗਾਰ ਦੀ ਪ੍ਰਾਪਤੀ ਅਤੇ ਚੰਗੇ ਭਵਿੱਖ ਲਈ ਨੌਜਵਾਨ ਆਏ ਦਿਨ ਵਿਦੇਸ਼ ਜਾ ਰਹੇ ਹਨ। ਪਰ ਕਈ ਵਾਰ ਪਰਿਵਾਰ ਦੀਆਂ ਸਾਰੀਆਂ ਰੀਝਾਂ ਸਾਰੇ ਚਾਅ ਧਰੇ ਧਰਾਏ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਪਿੰਡ ਬਖਸ਼ੀਵਾਲਾ ਦੇ ਇੱਕ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ‘ਚ ਆਪਣਾ ਪੁੱਤ ਵਿਦੇਸ਼ ਭੇਜਿਆ ਗਿਆ ਸੀ । ਪਰ ਅੱਜ ਉਸ ਪੁੱਤ ਦੀ ਜਗ੍ਹਾ ਉੱਥੋਂ ਉਸ ਦੀ ਮੌਤ ਦੀ ਖਬਰ ਆਈ ਹੈ।
ਜਾਣਕਾਰੀ ਮੁਤਾਬਿਕ ਨੌਜਵਾਨ ਨੂੰ ਪਰਿਵਾਰ ਵੱਲੋਂ ਸਾਈਪ੍ਰੈਸ ਭੇਜਿਆ ਗਿਆ ਸੀ। ਮ੍ਰਿਤਕ ਨੌਜਵਾਨ ਅੱਜ ਤੋਂ ਛੇ ਸਾਲ ਪਹਿਲਾਂ ਵਿਦੇਸ਼ ਗਿਆ ਸੀ।ਮ੍ਰਿਤਕ ਦੀ ਪਹਿਚਾਣ ਮੱਖਣ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਵੱਲੋਂ ਹਰ ਦਿਨ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਅਤੇ ਉਹ ਠੀਕ ਸੀ। ਜ਼ਿਕਰ ਏ ਖਾਸ ਹੈ ਕਿ ਪਰਿਵਾਰ ਦੇ ਹਾਲਾਤ ਇਸ ਕਦਰ ਤਰਸਯੋਗ ਹਨ ਕਿ ਮਕਾਨ ਵੇਚ ਕੇ ਉਨ੍ਹਾਂ ਨੌਜਵਾਨ ਨੂੰ ਬਾਹਰ ਭੇਜਿਆ ਸੀ। ਪਰਿਵਾਰ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ 10 ਲੱਖ ਰੁਪਏ ਮੰਗੇ ਹਨ। ਪਰਿਵਾਰ ਵੱਲੋਂ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ।