ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਭਲਕੇ ਵੋਟਿੰਗ,24 ਸਾਲ ਬਾਅਦ ਹੋਵੇਗਾ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ

Rajneet Kaur
1 Min Read

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਸੋਮਵਾਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨਗੇ ਅਤੇ ਕਾਂਗਰਸ ਵਿੱਚ 24 ਸਾਲ ਬਾਅਦ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਚੁਣਿਆ ਜਾਵੇਗਾ। ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਦੇਸ਼ ਭਰ ਦੇ 40 ਕੇਂਦਰਾਂ (ਦੇਸ਼ ਵਿੱਚ 68 ਬੂਥ 40 ਕੇਂਦਰ) ‘ਤੇ 68 ਬੂਥ ਬਣਾਏ ਗਏ ਹਨ ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ।

ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਦੇ 9000 ਤੋਂ ਵੱਧ ਨੁਮਾਇੰਦੇ ਗੁਪਤ ਮਤਦਾਨ ਰਾਹੀਂ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਇੱਥੇ ਪਾਰਟੀ ਦੇ ਮੁੱਖ ਦਫਤਰ ਅਤੇ ਦੇਸ਼ ਭਰ ਦੇ 65 ਤੋਂ ਵੱਧ ਕੇਂਦਰਾਂ ‘ਤੇ ਵੋਟਾਂ ਪੈਣਗੀਆਂ। ਕਾਂਗਰਸ ਦੇ 137 ਸਾਲਾਂ ਦੇ ਇਤਿਹਾਸ ਵਿੱਚ ਛੇਵੀਂ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ।

ਇਸ ਦੇ ਨਾਲ ਹੀ ਭਾਰਤ ਜੋੜੋ ਯਾਤਰਾ ਦੇ ਕੈਂਪ ਵਿੱਚ ਇੱਕ ਬੂਥ ਬਣਾਇਆ ਗਿਆ ਹੈ ਜਿੱਥੇ ਰਾਹੁਲ ਗਾਂਧੀ ਅਤੇ 40 ਦੇ ਕਰੀਬ ਵੋਟਰ ਵੋਟ ਪਾਉਣਗੇ। ਮੱਲਿਕਾਰਜੁਨ ਖੜਗੇ ਬੈਂਗਲੁਰੂ ਵਿਚ ਸੂਬਾ ਕਾਂਗਰਸ ਦਫਤਰ ਅਤੇ ਸ਼ਸ਼ੀ ਥਰੂਰ ਤਿਰੂਵਨੰਤਪੁਰਮ ਵਿਚ ਵੋਟ ਪਾਉਣਗੇ। ਵੋਟਿੰਗ ਤੋਂ ਬਾਅਦ ਬੈਲਟ ਬਕਸਿਆਂ ਨੂੰ ਦਿੱਲੀ ਲਿਆਂਦਾ ਜਾਵੇਗਾ ਜਿੱਥੇ 19 ਅਕਤੂਬਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ।

Share This Article
Leave a Comment