ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):- ਯਮਲਾ ਜੱਟ ਫਾਉਡੇਸ਼ਨ ਦੇ ਮੁੱਖ ਮੈਂਬਰਾ ਦੀ ਬੀਤੇ ਦਿਨੀ ਇੱਕ ਮੀਟਿੰਗ ਹੋਈ। ਇਸ ਮਟਿੰਗ ਵਿੱਚ ਮਰਹੂਮ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਪਤ ਮੇਲੇ ਦੇ ਸਬੰਧਤ ਰੂਪ ਰੇਖਾ ਤਿਆਰ ਕੀਤੀ ਗਈ। ਇਸ ਸਾਲ ਮੇਲਾ 23 ਅਕਤੂਬਰ 2022 ਦਿਨ ਐਤਵਾਰ ਬਾਅਦ ਦੁਪਿਹਰ 1 ਵਜੇ ਤੇ ਲੈ ਕੇ ਸਾਮ 6 ਵਜੇ ਤੱਕ ਫਾਊਲਰ ਸ਼ਹਿਰ ਦੇ ਪੈਨਜੈਕ ਪਾਰਕ ਵਿੱਚ ਪਿੱਛਲੇ ਸਾਲ ਦੀ ਤਰ੍ਹਾਂ ਮਨਇਆ ਜਾਵੇਗਾ।
ਇਸ ਮੇਲੇ ਵਿੱਚ ਬਹੁਤ ਸਾਰੇ ਨਾਮਵਰ ਗਇਕ ਵੀ ਪਹੁੰਚ ਰਹੇ ਹਨ। ਜਿੰਨ੍ਹਾਂ ਵਿੱਚ ਵਿਸ਼ੇਸ਼ ਲੋਕਾ ਦੀ ਪੁਰਜ਼ੋਰ ਮੰਗ ‘ਤੇ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ, ਬੀਬੀ ਜੋਤ ਰਣਜੀਤ, ਐਚ. ਐਸ. ਭਜਨ, ਦਿਲਦਾਰ ਮਿਊਜ਼ੀਕਲ ਗਰੁੱਪ ਦੇ ਅਵਤਾਰ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ, ਉਅੰਕਾਰ ਗਿੱਲ, ਪੱਪੂ ਬਰਾੜ, ਅਕਾਸਦੀਪ ਅਕਾਸ਼, ਰਾਜੇਸ਼ ਰਾਜੂ, ਸੁਰਜੀਤ ਮਾਛੀਵਾੜਾ, ਗੌਗੀ ਸੰਧੂ, ਰਾਜ ਬਰਾੜ ਅਤੇ ਹਰਦੇਵ ਸਿੱਧੂ ਆਦਿਕ ਹਮੇਸ਼ਾ ਵਾਂਗ ਆਪਣੀ ਗਾਇਕੀ ਦਾ ਰੰਗ ਬੰਨਣਗੇ। ਇਸ ਮੇਲੇ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦਾ ਰੰਗ ਪੇਸ਼ ਕਰਨ ਵਾਲੇ ਗਾਇਕਾ ਨੂੰ ਖਾਸ ਤੌਰ ‘ਤੇ ਖੁੱਲੇ ਅਖਾੜੇ ਵਿੱਚ ਗਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਮੇਲੇ ਵਿੱਚ ਦਾਖਲਾ ਅਤੇ ਲੰਗਰਾ ਦਾ ਫਰੀ ਪ੍ਰਬੰਧ ਹੋਵੇਗਾ। ਇਸੇ ਤਰ੍ਹਾਂ ਬੱਚਿਆ ਅਤੇ ਬੀਬੀਆ ਦੇ ਬੈਠਣ ਲਈ ਵੀ ਉਚੇਚੇ ਪ੍ਰਬੰਧ ਕੀਤੇ ਜਾਣਗੇ। ਵਧੇਰੇ ਜਾਣਕਾਰੀ ਲਈ ਸੰਸਥਾ ਦੇ ਪ੍ਰਧਾਨ ਰਾਜਿੰਦਰ ਬਰਾੜ ਨਾਲ ਫੋਨ (559) 824-9028 ‘ਤੇ ਸੰਪਰਕ ਕਰ ਸਕਦੇ ਹੋ