ਵਿਕਟੋਰੀਆ: ਹੁਣ ਦੇਸ਼ ਦੇ ਪਹਿਲਵਾਨ ਸਾਲ 2026 ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ ਭਾਗ ਨਹੀਂ ਲੈ ਸਕਣਗੇ। ਆਸਟ੍ਰੇਲੀਆ ਦੇ ਵਿਕਟੋਰੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਕਰਕੇ ਕੁਸ਼ਤੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਕੁਸ਼ਤੀ ਨੂੰ ਬਾਹਰ ਕਰਨ ਤੋਂ ਬਾਅਦ ਹਜ਼ਾਰਾਂ ਪਹਿਲਵਾਨਾਂ ਦੀਆਂ ਤਿਆਰੀਆਂ ਨੂੰ ਝਟਕਾ ਲੱਗਿਆ ਹੈ।
ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐਫ) ਦੇ ਇਸ ਫੈਸਲੇ ਤੋਂ ਨਾਖੁਸ਼ ਪਹਿਲਵਾਨਾਂ ਅਤੇ ਕੋਚਾਂ ਨੇ ਫੈਡਰੇਸ਼ਨ ਦੇ ਇਸ ਫੈਸਲੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਕੁਸ਼ਤੀ ‘ਤੇ ਪਵੇਗਾ। ਦੇਸ਼ ਦੇ ਪਹਿਲਵਾਨਾਂ ਨੇ ਕੁਸ਼ਤੀ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਹਨ। ਇਸ ਨਾਲ ਦੇਸ਼ ਵਿੱਚ ਕੁਸ਼ਤੀ ਦੀ ਲੋਕਪ੍ਰਿਅਤਾ ਵੀ ਘਟੇਗੀ। ਇਸੇ ਖੇਡ ਵਿੱਚੋਂ ਭਾਰਤ ਨੇ 26 ਗੋਲਡ ਮੈਡਲ ਜਿੱਤੇ ਸਨ।
Introducing the Victoria 2026 Sports Programme! 🇦🇺
Set to feature 20 sports across regional Victoria, we can’t wait to see the action packed programme in full force in just over 3 years’ time!
To read more ⬇️#CommonwealthSport
— Commonwealth Sport (@thecgf) October 5, 2022
ਰਾਸ਼ਟਰਮੰਡਲ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਵਿੱਚ ਜਿੱਥੇ ਰੈਸਲਰ ਬਜਰੰਗ ਪੂਨੀਆ ਨੇ ਗੋਲਡ ਮੈਡਲ ਜਿੱਤਿਆ, ਉਥੇ ਹੀ ਕਾਫ਼ੀ ਮਹਿਲਾ ਰੈਸਲਰਾਂ ਨੇ ਵੀ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਏ ਸਨ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.