ਨਿਊਜ਼ ਡੈਸਕ: ਬਾਲੀਵੁੱਡ ਦੇ ਨਾਮੀ ਗਾਇਕਾਂ ‘ਚੋਂ ਇੱਕ ਜੁਬਿਨ ਨੌਟਿਆਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟਵਿੱਟਰ ‘ਤੇ ਜੁਬਿਨ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤਹਿਤ Twitter ‘ਤੇ #ArrestJubinNautiyal ਵੀ ਟਰੈਂਡ ਕਰ ਰਿਹਾ ਹੈ। ਇਸ ਦੇ ਪਿੱਛੇ ਦਾ ਕਾਰਨ ਗਾਇਕ ਦਾ ਮਿਊਜ਼ਿਕ ਸ਼ੋਅ ਦੱਸਿਆ ਜਾ ਰਿਹਾ ਹੈ।
ਅਸਲ ‘ਚ ਜੁਬਿਨ 23 ਦਸੰਬਰ ਨੂੰ ਅਮਰੀਕਾ ‘ਚ ਇੱਕ ਸ਼ੋਅ ਕਰਨ ਜਾ ਰਹੇ ਹਨ। ਜਦੋਂ ਇਸ ਸ਼ੋਅ ਦਾ ਪੋਸਟਰ ਸਾਹਮਣੇ ਆਇਆ, ਉਦੋਂ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ। ਇਸ ਪੋਸਟਰ ਵਿੱਚ ਸ਼ੋਅ ਦਾ ਜੋ ਪ੍ਰਬੰਧਕ ਹੈ ਉਸ ਦਾ ਨਾਮ ਜੈ ਸਿੰਘ ਲਿਖਿਆ ਹੋਇਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਭਾਰਤ ਦਾ ਮੋਸਟ ਵਾਂਟੇਡ ਕ੍ਰਿਮੀਨਲ ਹੈ।
Shame on you @JubinNautiyal. Never expected this from you. I am surprised to see you are working with ISI backed promoters. Please cancel this event and stay from these bastards. #ArrestJubinNautiyal pic.twitter.com/gqJmM3xjvh
— KIZIE KA HUSBAND (@RajpalYadavFc) September 9, 2022
ਕਈ ਯੂਜ਼ਰਸ ਨੇ ਇਹ ਦਾਅਵਾ ਕੀਤਾ ਹੈ ਕਿ ਜੈ ਸਿੰਘ ਦਾ ਅਸਲੀ ਨਾਂਅ ਰੋਹਾਨ ਸਦਿੱਕੀ ਹੈ, ਕਿਹਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਨਸ਼ਾ ਤਸਕਰੀ ਤੋਂ ਲੈ ਕੇ ਅੱਤਵਾਦੀ ਸੰਗਠਨ ਆਈ.ਐੱਸ.ਆਈ(ISI) ਨਾਲ ਜੁੜਿਆ ਹੈ। ਇਸ ਤਰ੍ਹਾਂ ਦੇ ਕਈ ਇਲਜ਼ਾਮ ਜੈ ਸਿੰਘ ਤੇ ਲਾਏ ਜਾ ਰਹੇ ਹਨ। ਜਿਸ ਦੀ ਪੁਲਿਸ ਪਿਛਲੇ 30 ਸਾਲਾਂ ਤੋਂ ਭਾਲ ਕਰ ਰਹੀ ਹੈ। ਇਸ ਵਜ੍ਹਾ ਕਰਕੇ ਟਵਿੱਟਰ ਤੇ #ArrestJubinNautiyal ਵੀ ਟ੍ਰੈਂਡ ਕਰ ਰਿਹਾ ਹੈ।
I hope @HMOIndia
will #ArrestJubinNautiyal @JubinNautiyal
. Who is allowing him to work with ISI backed promoters blacklisted by Home Ministry of India. pic.twitter.com/7ZkEClUGyx
— விக்ரம் 👑 (@Vikram_07AK) September 9, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.