ਲੰਦਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਚਾਰਲਸ III ਦੇਸ਼ ਦਾ ਅਗਲਾ ਰਾਜਾ ਹੋਵੇਗਾ। ਇਸ ਦਾ ਰਸਮੀ ਐਲਾਨ ਅੱਜ ਸ਼ਾਹੀ ਸਮਾਗਮ ਦੌਰਾਨ ਕੀਤਾ ਜਾਵੇਗਾ। ਚਾਰਲਸ ਆਪਣੀ ਮਾਂ ਅਤੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿੱਚ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਨੇ ਸਾਰੀ ਉਮਰ ਬਰਤਾਨੀਆ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ 1947 ‘ਚ ਆਪਣੇ 21ਵੇਂ ਜਨਮ ਦਿਨ ‘ਤੇ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਜ਼ਿੰਦਗੀ ਭਰ ਨਿਭਾਇਆ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਵੀਰਵਾਰ ਨੂੰ ਆਪਣੀ ਸਕਾਟਲੈਂਡ ਸਥਿਤ ਰਿਹਾਇਸ਼ ‘ਤੇ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੇ ਵੀ 11 ਸਤੰਬਰ ਨੂੰ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਮਹਾਰਾਣੀ ਦੇ ਪੁੱਤਰ ਅਤੇ ਪ੍ਰਿੰਸ ਚਾਰਲਸ ਦੇਸ਼ ਦੇ ਅਗਲੇ ਬਾਦਸ਼ਾਹ ਹੋਣਗੇ। ਜਦਕਿ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਮਹਾਰਾਣੀ ਦਾ ਖਿਤਾਬ ਦਿੱਤਾ ਜਾਵੇਗਾ। ਕੈਮਿਲਾ ਆਪਣੇ ਸਿਰ ‘ਤੇ ਕੀਮਤੀ ਕੋਹਿਨੂਰ ਦਾ ਤਾਜ ਪਹਿਨੇਗੀ।
“Queen Elizabeth was a life well lived; a promise with destiny kept and she is mourned most deeply in her passing. That promise of lifelong service I renew to you all today.”
His Majesty The King addresses the Nation and the Commonwealth. pic.twitter.com/xQXVW5PPQ2
— The Royal Family (@RoyalFamily) September 9, 2022
ਚਾਰਲਸ III ਆਪਣੀ ਮਾਂ ਅਤੇ ਬ੍ਰਿਟੇਨ ਦੀ ਸਭ ਤੋਂ ਜ਼ਿਆਦਾ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ‘ਤੇ ਆਪਣੇ ਸੰਬੋਧਨ ਦੌਰਾਨ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ ਨੇ ਸਾਰੀ ਉਮਰ ਬਰਤਾਨੀਆ ਦੀ ਸੇਵਾ ਕੀਤੀ।
ਚਾਰਲਸ ਨੇ ਅੱਗੇ ਦੱਸਿਆ ਕਿ, ‘ਮਹਾਰਾਣੀ ਐਲਿਜ਼ਾਬੈਥ ਨੇ 21 ਸਾਲ ਦੀ ਉਮਰ ਵਿੱਚ 1947 ਵਿੱਚ ਕੇਪ ਟਾਊਨ ਵਿੱਚ ਸਹੁੰ ਚੁੱਕੀ ਸੀ ਕਿ ਉਹ ਆਪਣਾ ਜੀਵਨ ਆਪਣੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰੇਗੀ। ਇਹ ਇੱਕ ਵਾਅਦੇ ਤੋਂ ਕਿਤੇ ਜ਼ਿਆਦਾ ਸੀ, ਇਹ ਉਨ੍ਹਾਂ ਦੀ ਵਚਨਬੱਧਤਾ ਸੀ ਜਿਸ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਪਰਿਭਾਸ਼ਤ ਕੀਤਾ।’
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.