ਮੈਮਫ਼ਿਸ : ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫ਼ਿਸ ‘ਚ ਇੱਕ 19 ਸਾਲਾ ਨੌਜਵਾਨ ਨੇ ਕੁਝ ਲੋਕਾਂ ਉੱਤੇ ਅੰਨੇਵਾਹ ਗੋਲੀਬਾਰੀ ਕੀਤੀ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਐਜ਼ਕੀਲ ਕੈਲੀ (Ezekiel Kelly) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।
ਅਮਰੀਕਾ ਵਿੱਚ ਗੰਨ ਕਲਚਰ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਮਰੀਕੀ ਪੁਲਿਸ ਮੁਤਾਬਕ ਮੁਲਜ਼ਮ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਇੱਕ ਫੇਸਬੁੱਕ ਲਾਈਵ ਸਟ੍ਰੀਮ ਵਿੱਚ ਬੰਦੂਕਧਾਰੀ ਨੂੰ ਇੱਕ ਸਟੋਰ ਵਿੱਚ ਦਾਖਲ ਹੁੰਦਾ ਹੈ ਅਤੇ ਲੋਕਾਂ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੰਦਾ ਹੈ।
*****UPDATE 9:28 PM******
SUSPECT IS IN CUSTODY
Ezekiel D. Kelly
Please follow our social media platforms for updates.
Please avoid the area of Ivan Road & Hodge Road
— Memphis Police Dept (@MEM_PoliceDept) September 8, 2022
ਇੱਕ ਰਿਪੋਰਟ ਅਨੁਸਾਰ, ਸ਼ੱਕੀ ਸ਼ੂਟਰ ਨੇ ਪਹਿਲਾਂ ਆਪਣੀ ਗੱਡੀ ਨਾਲ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਨੇੜੇ ਖੜ੍ਹੀ ਟੋਇਟਾ ਐਸਯੂਵੀ ਦੇ ਡਰਾਈਵਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਤੋਂ ਬਾਅਦ ਵਾਹਨ ਸਣੇ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਉਹ ਹਮਲਾ ਕਰਨ ਤੋਂ ਬਹੁਤ ਦੇਰ ਬਾਅਦ ਫੜਿਆ ਗਿਆ ਕਿਉਂਕਿ ਉਹ ਵਾਰ-ਵਾਰ ਕਾਰਾਂ ਬਦਲਦਾ ਰਿਹਾ ਸੀ। ਉਸ ਨੂੰ ਪਹਿਲੀ ਵਾਰ ਨੀਲੇ ਰੰਗ ਦੀ ਕਾਰ ਵਿੱਚ ਦੇਖਿਆ ਗਿਆ ਸੀ। ਉਸ ਨੂੰ ਆਖਰੀ ਵਾਰ ਸਲੇਟੀ ਰੰਗ ਦੀ ਕਾਰ ਵਿੱਚ ਦੇਖਿਆ ਗਿਆ ਸੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ।
UPDATE: the suspect has been identified at 19-year-old Ezekiel Kelly.
— Memphis Police Dept (@MEM_PoliceDept) September 8, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.