ਸਸਕੈਚਵਨ: ਕੈਨੇਡਾ ਦੇ ਸੂਬੇ ਸਸਕੈਚਵਨ ‘ਚ ਕੁਝ ਵਿਅਕਤੀਆਂ ਵੱਲੋਂ ਰਾਹਗੀਰਾਂ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ ਘੱਟ 15 ਹੋਰ ਗੰਭੀਰ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
ਪੁਲਿਸ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਮਲੇ 13 ਵੱਖ-ਵੱਖ ਥਾਵਾਂ ‘ਤੇ ਹੋਏ ਹਨ ਅਤੇ ਇਨ੍ਹਾਂ ਥਾਵਾਂ ‘ਤੇ ਜਾਂਚ ਚੱਲ ਰਹੀ ਹੈ। ਪੁਲਿਸ ਨੇ ਹੁਣ ਤੱਕ ਦੋ ਸ਼ੱਕੀਆਂ ਦੀ ਪਛਾਣ ਕੀਤੀ ਹੈ, ਇਨ੍ਹਾਂ ਦੀ ਸ਼ਨਾਖ਼ਤ ਡੈਮਿਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਕੀਤੀ ਗਈ ਹੈ। ਇਹ ਦੋਵੇਂ ਸ਼ੱਕੀ ਵਿਅਕਤੀ ਅਜੇ ਫਰਾਰ ਦੱਸੇ ਜਾ ਰਹੇ ਹਨ।
Update #5 for Dangerous Person Alert issued by Melfort RCMP: #RCMPSK received a report the suspects may traveling in the Arcola Ave area around 11:45 a.m. in Regina, SK in a black, Nissan Rogue with SK license 119 MPI. pic.twitter.com/dYlVTmP1CL
— RCMP Saskatchewan (@RCMPSK) September 4, 2022
ਪੁਲਿਸ ਨੇ ਲੋਕਾਂ ਨੂੰ ਸ਼ੱਕੀਆਂ ਤੋਂ ਬਚ ਕੇ ਰਹਿਣ ਅਤੇ ਕਿਸੇ ਵੀ ਖਤਰੇ ਤੋਂ ਬਚਾਅ ਲਈ ਬਾਹਰ ਨਾਂ ਨਿਕਲਣ ਲਈ ਕਿਹਾ ਹੈ।
We are closely monitoring the situation, and urge everyone to follow updates from local authorities. Thank you to all the brave first responders for their efforts on the ground.
— Justin Trudeau (@JustinTrudeau) September 4, 2022
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਲਿਖਿਆ ਕਿ,’ਇਹ ਘਟਨਾ ਬਹੁਤ ਹੀ ਭਿਆਨਕ ਤੇ ਦਿਲ ਕੰਬਾਊ ਹੈ। ਉਨ੍ਹਾਂ ਕਿਹਾ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਮੌਕੇ ‘ਤੇ ਸਥਿਤੀ ਨੂੰ ਸੰਭਾਲਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.