ਗੁਰੂਹਰਸਹਾਏ ਦੇ ਨੌਜਵਾਨ ਨੇ ਕੀਤਾ ਪੂਰੇ ਦੇਸ਼ ਦਾ ਨਾਮ ਰੋਸ਼ਨ

TeamGlobalPunjab
2 Min Read

ਫਿਰੋਜ਼ਪੁਰ: ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਇੱਕ ਪਿੰਡ ‘ਚੋਂ ਉੱਠੇ ਨੌਜਵਾਨ ਨੇ ਏਸ਼ੀਅਨ ਗੋਲਡਨ ਚੈਂਪੀਅਨਸ਼ਿਪ ਦੌਰਾਨ ਸੋਨ ਤਗਮਾ ਜਿੱਤ ਆਪਣੇ ਇਲਾਕੇ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ।

ਏਸ਼ੀਅਨ ਗੋਲਡਨ ਚੈਂਪੀਅਨਸ਼ਿਪ ਦੌਰਾਨ ਸੋਨ ਤਗਮਾ ਜਿੱਤਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ ਲਗਭਗ 17 ਸਾਲ ਹੈ ਤੇ ਪਿਤਾ ਦੀ ਮੌਤ ਹੋ ਚੁੱਕੀ ਹੈ। ਗੁਰਪ੍ਰੀਤ ਖੇਡਾਂ ਦੇ ਨਾਲ-ਨਾਲ ਕਟਿੰਗ ਅਤੇ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਇਸੇ ਤੋਂ ਥੋੜ੍ਹੀ ਬਹੁਤੀ ਕਮਾਈ ਕਰ ਆਪਣੇ ਘਰ ਦਾ ਗੁਜਾਰਾ ਚਲਾ ਰਿਹਾ ਹੈ।

- Advertisement -

ਗੁਰਪ੍ਰੀਤ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਗੁਰਪ੍ਰੀਤ ਪੜ੍ਹਾਈ ਅਤੇ ਖੇਡਾਂ ਪ੍ਰਤੀ ਬਹੁਤ ਹੁਸ਼ਿਆਰ ਬੱਚਾ ਹੈ। ਘਰ ਵਿੱਚ ਅੱਤ ਦੀ ਗਰੀਬੀ ਹੋਣ ਦੇ ਬਾਵਜੂਦ ਵੀ ਉਸਨੇ ਖੇਡ ਨਹੀਂ ਛੱਡੀ ਅਤੇ ਆਪਣੀ ਮਿਹਨਤ ਜਾਰੀ ਰੱਖੀ ‘ਤੇ ਇਸੇ ਸਦਕਾ ਅੱਜ ਗੁਰਪ੍ਰੀਤ ਇਸ ਮੁਕਾਮ ‘ਤੇ ਪਹੁੰਚਿਆ ਹੈ।

ਇਸ ਮੌਕੇ ਪਰਿਵਾਰਕ ਮੈਬਰਾਂ ਨੇ ਪੰਜਾਬ ਦੀ ਨਵੀਂ ਬਣੀ ਮਾਨ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਬੱਚੇ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਬੱਚਾ ਅੱਗੇ ਵਧ ਕੇ ਦੇਸ਼ ਦਾ ਨਾਮ ਹੋਰ ਰੋਸ਼ਨ ਕਰ ਸਕੇ। ਵੱਡਾ ਸਵਾਲ ਹੈ ਕਿ ਅਜਿਹੇ ਹੋਣਹਾਰ ਖ਼ਿਡਾਰੀ ਦੀ ਪੰਜਾਬ ਸਰਕਾਰ ਕੋਈ ਮਦਦ ਕਰਦੀ ਹੈ ਜਾਂ ਫਿਰ ਇਹ ਵੀ ਬਾਕੀ ਖ਼ਿਡਾਰੀਆਂ ਵਾਂਗ ਗੁਮਨਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment