ਰਾਮ ਰਹੀਮ ‘ਤੇ ਜੇਲ੍ਹ ‘ਚ ਹੋ ਚੁੱਕਿਆ ਤਿੰਨ ਵਾਰ ਹਮਲਾ, ਸੁਰੱਖਿਆ ਵਧਾਉਣ ਲਈ ਹਾਈਕੋਰਟ ‘ਚ ਪਟੀਸ਼ਨ ਦਰਜ

TeamGlobalPunjab
2 Min Read

ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ। ਡੇਰਾ ਸੱਚਾ ਸੌਦਾ ਦੇ ਹਸਪਤਾਲ ਦੇ ਇੱਕ ਡਾਕਟਰ ਮੋਹਿਤ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰ ਇਹ ਦੋਸ਼ ਲਗਾਇਆ ਹੈ ਕਿ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ‘ਤੇ ਤਿੰਨ ਵਾਰ ਹਮਲਾ ਹੋ ਚੁੱਕਿਆ ਹੈ ਤੇ ਨਾ ਹੀ ਉਨ੍ਹਾਂ ਨਾਲ ਕਿਸੇ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਟੀਸ਼ਨ ਵਿੱਚ ਗੁਰਮੀਤ ਰਾਮ ਰਹੀਮ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ ।

ਪਟੀਸ਼ਨ ‘ਚ ਇਹ ਵੀ ਦੋਸ਼ ਲਗਾਏ ਗਏ ਹਨ ਕਿ ਜੇਲ੍ਹ ਪ੍ਰਸ਼ਾਸਨ ਕਿਸੇ ਨੂੰ ਰਾਮ ਰਹੀਮ ਨਾਲ ਮਿਲਣ ਵੀ ਨਹੀਂ ਦੇ ਰਿਹਾ ਹੈ। ਜੇਲ੍ਹ ਨਿਯਮਾਂ ਦੇ ਤਹਿਤ ਉਨ੍ਹਾਂ ਨੂੰ ਫੋਨ ਕਰਨ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸੂਚਨਾ ਦੇ ਅਧਿਕਾਰ ਦੇ ਤਹਿਤ ਜੇਲ੍ਹ ਨਿਯਮਾਂ ਦੀ ਜਾਣਕਾਰੀ ਮੰਗੀ ਸੀ ਕਿ ਇੱਕ ਕੈਦੀ ਦੇ ਕੀ ਅਧਿਕਾਰ ਹਨ ਪਰ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਨਹੀਂ ਦਿੱਤੀ ਗਈ।

ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਕਹਿਣ ਨੂੰ ਤਾਂ ਸੁਰੱਖਿਅਤ ਜੇਲ੍ਹ ਮੰਨੀ ਜਾਂਦੀ ਹੈ ਪਰ ਬੀਤੇ ਇੱਕ ਸਾਲ ਵਿੱਚ ਇਸ ਜੇਲ੍ਹ ‘ਚ ਦਰਜਨਾਂ ਗੈਂਗਵਾਰ ਤੇ ਫੋਨ ਮਿਲਣ ਦੀਆਂ ਘਟਨਾਵਾਂ ਹੋਈਆਂ ਹਨ ਤੇ ਉੱਥੇ ਕਈ ਵੱਡੇ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ ਜੋ ਰਾਮ ਰਹੀਮ ਲਈ ਖਤਰੇ ਤੋਂ ਘੱਟ ਨਹੀਂ ਹੈ।

ਧਿਆਨਯੋਗ ਹੈ ਕਿ ਗੁਰਮੀਤ ਰਾਮ ਰਹੀਮ ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ 20 ਸਾਲ ਤੇ ਪੱਤਰਕਾਰ ਛੱਤਰਪਤੀ ਕਤਲਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਨੇ ਕਈ ਵਾਰ ਪੈਰੋਲ ਤੇ ਜ਼ਮਾਨਤ ਦੀ ਅਪੀਲ ਕੀਤੀ ਹੈ ਪਰ ਹਰ ਵਾਰ ਉਸ ਦੀ ਮੰਗ ਖਾਰਜ ਹੋ ਜਾਂਦੀ ਹੈ ਫਿਰ ਚਾਹੇ ਉਹ ਖੇਤੀ ਕਰਨ ਲਈ ਮੰਗੀ ਗਈ ਪੈਰੋਲ ਹੋਵੇ ਜਾਂ ਫਿਰ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅਪੀਲ।

- Advertisement -

Share this Article
Leave a comment