ਨਵੀਂ ਦਿੱਲੀ: ਯੂਪੀ ਦੇ ਗ੍ਰੇਟਰ ਨੋਇਡਾ ਦੇ ਜੇਵਰ ਵਿੱਚ ਇੱਕ ਜੋੜੇ ਵੱਲੋਂ ਇੱਕ ਅਪਾਹਜ ਵਿਅਕਤੀ ਨੂੰ ਡੰਡੇ ਨਾਲ ਕੁੱਟਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿਵਯਾਂਗ ਖੜ੍ਹਾ ਹੋਣ ਤੋਂ ਵੀ ਅਸਮਰੱਥ ਹੈ, ਪਰ ਅਸੰਵੇਦਨਸ਼ੀਲ ਰਿਸ਼ਤੇਦਾਰ ਜੋੜੇ ਉਸ ‘ਤੇ ਡੰਡਿਆਂ ਨਾਲ ਵਾਰ-ਵਾਰ ਹਮਲਾ ਕਰ ਰਹੇ ਹਨ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇਕ ਨੌਜਵਾਨ ਇਕ ਅਪਾਹਜ ਵਿਅਕਤੀ ਨੂੰ ਡੰਡੇ ਨਾਲ ਬੇਰਹਿਮੀ ਨਾਲ ਕੁੱਟਦਾ ਹੈ, ਫਿਰ ਇਕ ਔਰਤ ਵੀ ਡੰਡਾ ਲੈ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਸਕੂਟਰ ‘ਤੇ ਬੈਠਾ ਅਪਾਹਜ ਵਿਅਕਤੀ ਭੱਜਣ ਲਈ ਕਿਧਰੇ ਵੀ ਨਹੀਂ ਜਾ ਸਕਿਆ।
ਪੁਲਿਸ ਅਧਿਕਾਰੀ ਅਨੁਸਾਰ ਥਾਣਾ ਜੇਵਰ ਖੇਤਰ ਦੇ ਚੁਰੋਲੀ ਦੇ ਰਹਿਣ ਵਾਲੇ ਜੁਗਨ ਨੇ ਆਪਣਾ ਸਕੂਲ ਚਲਾਉਣ ਲਈ ਆਪਣੇ ਹੀ ਰਿਸ਼ਤੇਦਾਰ ਦਿਵਿਆਂਗ ਗਜੇਂਦਰ ਨੂੰ ਦਿੱਤਾ ਸੀ। ਕੋਵਿਡ ਮਹਾਮਾਰੀ ਵਿੱਚ ਸਕੂਲ ਬੰਦ ਹੋਣ ਕਾਰਨ ਸਕੂਲ ਮਾਲਕ ਨੇ ਇਸ ਵਿੱਚ ਕਿਰਾਏਦਾਰ ਰੱਖੇ ਸਨ। ਸਕੂਲ ਨੂੰ ਲੈ ਕੇ ਦੋਵਾਂ ‘ਚ ਝਗੜਾ ਹੋਗਿਆ।ਜਿਸ ਤੋਂ ਬਾਅਦ ਮਾਰਪਿਟ ਦਾ ਵੀਡੀਓ ਵਾਰਿਲ ਹੋਇਆ।
ग्रेटर नोएडा के जेवर में एक दिव्यांग व्यक्ति को दंपति के द्वारा डंडे से पीटा जाता है ।दिव्यांग ढंग से खड़ा भी नही हो पाता।लेकिन संवेदनहीन रिस्तेदार दंपति उनके उपर बारी-बारी से डंडे से प्रहार किए जा रहे हैं। कृपा उचित कार्रवाई की जाए@myogiadityanath@noidapolice pic.twitter.com/av1nIAjKbI
— The Shiva Foundation (@TheShivaFounda1) March 29, 2022
ਇਸ ਮਾਮਲੇ ‘ਚ ਪੀੜਤ ਦੀ ਸ਼ਿਕਾਇਤ ‘ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਡੀਓ ‘ਚ ਨਜ਼ਰ ਆ ਰਹੀ ਔਰਤ ਅਤੇ ਪੁਰਸ਼ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.