ਚੰਡੀਗੜ੍ਹ – ਪੰਜਾਬ ਤੋਂ ਰਾਜ ਸਭਾ ਸੀਟਾਂ ਲਈ ਪੰਜ ਖਾਲੀ ਹੋਈਆਂ ਸੀਟਾਂ ਨੂੰ ਲੈ ਕੇ ਚੋਣਾਂ ਹੋਣੀਆਂ ਹਨ ਜਿਸ ਲਈ ਨਾਮਜ਼ਦਗੀ ਲਈ ਸੋਮਵਾਰ ਯਾਨੀ 21 ਮਾਰਚ ਆਖ਼ਰੀ ਦਿਨ ਹੈ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਚੋਂ 92 ਸੀਟਾਂ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਖਾਲੀ ਹੋਈਆਂ 5 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਰਾਜ ਸਭਾ ਮੈਂਬਰ ਬਣਨਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਪਰ ਅਜੇ ਤਕ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਭੇਜੇ ਜਾਣ ਵਾਲੇ ਕਿਸੇ ਵੀ ਨੁਮਾਇੰਦੇ ਦੇ ਨਾਂਅ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਪਰ ਫਿਰ ਵੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ, ਦਿੱਲੀ ਤੋਂ ਵਿਧਾਇਕ ਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਅਤੇ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ , ਇਨ੍ਹਾਂ ਤਿੰਨਾਂ ਨਾਵਾਂ ਦੀ ਚਰਚਾ ਹੋ ਰਹੀ ਹੈ।
ਪੰਜਾਬ ਲੋਕ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵੱਲ ਨੇ ਆਪਣੇ ਟਵਿਟਰ ਅਕਾਊਂਟ ਤੇ ਇਕ ਪੋਸਟ ਪਾ ਕੇ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਚ ਭੇਜੇ ਜਾਣ ਵਾਲੇ 5 ਨਾਵਾਂ ਧੀ ਆਪਣੇ ਪੋਸਟ ਵਿਚ ਚਰਚਾ ਕੀਤੀ ਹੈ ਤੇ ਇਸ ਤਰ੍ਹਾਂ ਵਿਰੋਧੀਆਂ ਨੇ ਬੋਲਣ ਦਾ ਮੌਕਾ ਲੱਭ ਲਿਆ ਹੈ।
@AAPPunjab are these your names which you finalise for Rajya Sabha from Punjab?
1.Cricketer Harbhajan Singh
2. Delhi MLA Raghav Chadha
3.IIT Delhi fellow Sandeep Pathak
4.Gujarat Patidar leader Naresh Patelhttps://t.co/YCBdTS6dOD Fort Film producer Kishlay Sharma
1+4=Badlav
— Pritpal Singh Baliawal (@PritpalBaliawal) March 20, 2022