ਚੰਡੀਗੜ੍ਹ – ਡਾ ਇੰਦਰਬੀਰ ਸਿੰਘ ਨਿੱਝਰ ਬਣੇ 16ਵੀਂ ਵਿਧਾਨ ਸਭਾ ਦੇ ਪ੍ਰੋਟਮ ਸਪੀਕਰ।
ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਝਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਚ ਸਹੁੰ ਚੁਕਾਈ।
ਆਮ ਆਦਮੀ ਪਾਰਟੀ ਨੇ ਨਵੀਂ ਬਣੀ ਸਰਕਾਰ ਮਗਰੋਂ ਪਹਿਲਾਂ ਵਿਧਾਨ ਸਭਾ ਇਜਲਾਸ 17 ਮਾਰਚ ਨੂੰ ਬੁਲਾਇਆ ਹੈ। ਇਹ ਤਿੰਨ ਦਿਨੀਂ ਇਜਲਾਸ 17, 21 ਤੇ 22 ਨੂੰ ਹੋਵੇਗਾ।