ਦਿੱਲੀ – ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸਾਬਕਾ ਕਾਂਗਰਸ ਕੌਂਸਲਰ ਇਸ਼ਰਤ ਜਹਾਂ ਨੂੰ UAPA ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ਼ਰਤ ਜਹਾਂ ਨੁੂੰ ਦਿੱਲੀ ਦੇ ਉੱਤਰ ਪੂਰਬ ਇਲਾਕੇ ਵਿੱਚ 2020 ‘ਚ ਹੋਏ ਦੰਗਿਆਂ ‘ਚ ਦੋਸ਼ੀ ਬਣਾਇਆ ਗਿਆ ਸੀ।
ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਦੀ ਅਦਾਲਤ ਨੇ ਇਸ਼ਰਤ ਜਹਾਨ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਹਾਂ ਫ਼ਰਵਰੀ 2020 ਤੋੰ ਹਿਰਾਸਤ ਵਿੱਚ ਹਨ।
ਇਸ਼ਰਤ ਜਹਾਂ ਇੱਕ ਦੂਸਰੇ ਮਾਮਲੇ ਵਿੱਚ ਵੀ ਦੋਸ਼ੀ ਬਣਾਏ ਗਏ ਸਨ, ਜਿਸ ਵਿਚ ਉਨ੍ਹਾਂ ਤੇ ਭੀੜ ਨੂੰ ਭੜਕਾਉਣ ਦੇ ਇਲਜ਼ਾਮ ‘ਚ CAA ਤਹਿਤ ਆਇਦ ਕੀਤੇ ਗਏ ਸਨ।
ਇਸ਼ਰਤ ਜਹਾਂ ਦੇ ਵਕੀਲ ਪ੍ਰਦੀਪ ਤਿਓਤੀਆ ਨੇ ਅਦਾਲਤ ਵਿੱਚ ਕਿਹਾ ਕਿ ਜਹਾਂ ਦੇ ਖ਼ਿਲਾਫ਼ ਕੋਈ ਵੀ ਕੇਸ ਬਾਕੀ ਨਹੀਂ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣਾ ਜ਼ਰੂਰੀ ਹੋਵੇ। ਇਸ ਕਰਕੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਵਕੀਲ ਨੇ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ ਪੁਲੀਸ ਨੇ ਜਹਾਂ ਨੂੰ ਕੱਟੜਪੰਥੀ ਵਜੋਂ ਪੇਸ਼ ਕੀਤਾ ਜਦਕਿ ਉਨ੍ਹਾਂ ਨੇ ਸੈਕੁਲਰ ਆਧਾਰ ਤੇ ਚੋਣਾਂ ਜਿੱਤੀਆਂ ਸਨ।