ਨਵੀਂ ਦਿੱਲੀ: ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਇਤਿਹਾਸਕ ਜਿੱਤ ਵੱਲ ਵਧਣ ਤੋਂ ਬਾਅਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ- ਪੰਜਾਬ ਵਾਲਿਓ ਤੁਸੀਂ ਕਮਾਲ ਕਰ ਦਿੱਤਾ, ਵੱਡੀਆਂ-ਵੱਡੀਆਂ ਕੁਰਸੀਆਂ ਹਿਲਾ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ।
ਉਨ੍ਹਾਂ ਕਿਹਾ ਪੰਜਾਬ ਦੇ ਨਤੀਜੇ ਬਹੁਤ ਵੱਡਾ ਇਨਕਲਾਬ ਹਨ। ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਬਿਕਰਮ ਸਿੰਘ ਮਜੀਠਿਆ ਹਾਰ ਗਏ।
ਉਨ੍ਹਾਂ ਕਿਹਾ ਕਿ ਵਿਰੋਧੀ ਮੈਨੂੰ ਅੱਤਵਾਦੀ ਕਹਿੰਦੇ ਸੀ, ਪਰ ਤੁਸੀਂ ਵਿਖਾ ਦਿੱਤਾ ਕਿ ਅੱਤਵਾਦੀ ਕੌਣ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਸਾਡੀਆਂ ਧੀਆਂ ਭੈਣਾ ਸੁਰੱਖਿਅਤ ਹੋਣ, ਸਿੱਖਿਆ ਦਾ ਮੌਕਾ ਮਿਲੇ ਤੇ ਇਸ ਲਈ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ‘ਚ ਨਹੀਂ ਜਾਣਾ ਪਵੇਗਾ।