ਪੰਜਾਬ ‘ਚ ਚਲਦੇ ਹਰ ਕੰਮ ਦਾ ਸਿਹਰਾ ਭਗਵੰਤ ਮਾਨ ਨੇ ਦਿੱਲੀ ਦੇ CM ਕੇਜਰੀਵਾਲ ਸਿਰ ਬਝਿਆ: ਸੁਖਬੀਰ ਬਾਦਲ

Rajneet Kaur
2 Min Read

ਚੰਡੀਗੜ੍ਹ: ਅੱਜ ਗਾਂਧੀ ਜਯੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਟਿਆਲਾ ਪੁੱਜ ਰਹੇ ਹਨ। ਇਸ ਮੌਕੇ ਉਹ ਪੰਜਾਬ ਵਾਸੀਆਂ ਨੂੰ ਵੱਡੀ ਖੁਸ਼ ਖਬਰੀ ਦੇਣ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅੱਜ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਉਦਘਾਟਨ ਕਰਨਗੇ। ਜਿਸ ਵਿੱਚ ਉਨ੍ਹਾਂ ਵੱਲੋਂ ਨਵੇਂ ਵਾਰਡ ਬਣਾਏ ਗਏ ਹਨ।

ਭਗਵੰਤ ਮਾਨ ਨੇ ਐਕਸ ‘ਤੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਲੋਕਾਂ ਲਈ ਖਾਸ ਹੈ। ਅੱਜ ਤੋਂ ਅਸੀਂ ਆਪਣੀ ਸਿਹਤ ਕ੍ਰਾਂਤੀ ਵਾਲੀ ਗਾਰੰਟੀ ਨੂੰ ਹੋਰ ਅੱਗੇ ਵਧਾਉਂਦਿਆਂ 550 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ਜਿਸਦੀ ਸ਼ੁਰੂਆਤ ਮੈਂ ਤੇ ਸਾਡੇ ਕੌਮੀ ਕਨਵੀਨਰ ਮਾਨਯੋਗ  @ArvindKejriwal ਜੀ ਨਵੀਨੀਕਰਨ ਕੀਤੇ ਗਏ ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਕਰਾਂਗੇ।

ਜਿਸ ਤੋਂ ਬਾਅਦ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਭਗਵੰਤ ਮਾਨ ਦੀ ਗੱਲ ਦਾ ਮੁੜ ਜਵਾਬ ਦਿਤਾ ਹੈ।ਉਨ੍ਹਾਂ ਕਿ  ਇਹ ‘ਚ ਖ਼ੁਸ਼ੀ ਦੀ ਕੀ ਗੱਲ ਹੈ? ਸਗੋਂ ਇਹ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ‘ਚ ਕੋਈ ਵੀ ਕੰਮ ਹੋਵੇ ਚਾਹੇ ਵਧੀਆ ਚਲਦੇ ਸਕੂਲ ਨੂੰ ਪੇਂਟ ਕਰਕੇ “ਸਕੂਲ ਆਫ਼ ਐਮੀਨੈਂਸ” ਦਾ ਨਾਮ ਦੇ ਕੇ ਉਦਘਾਟਨ ਕਰਨਾ ਹੋਵੇ ਜਾਂ ਹੁਣ ਚਲਦੇ ਹਸਪਤਾਲਾਂ ਦੀ “ਰੁਟੀਨ ਰਿਪੇਅਰ ਦਾ ਪ੍ਰੋਜੈਕਟ” ਹੋਵੇ, ਪੰਜਾਬ ਦੇ ਹਰ ਕੰਮ ਦਾ ਸਿਹਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰ ਬਝਿਆ ਜਾ ਰਿਹਾ ਹੈ। ਸ਼ਾਇਦ ਇਹੋ ਬਦਲਾਅ ਹੈ ਜੋ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਕਦੇ ਵੇਖਿਆ ਨਹੀਂ ਸੀ। ਵੈਸੇ ਯਾਦ ਕਰਵਾ ਦਿਆਂ ਕੁੱਝ ਦਿਨ ਪਹਿਲਾਂ ਪੰਜਾਬ ਦੇ ਸਨਅਤੀ ਭਾਈਚਾਰੇ ਦੀ ਮਿਲਣੀ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਦਿੱਲੀ ਵਾਲੇ ਅਰਵਿੰਦ ਕੇਜ਼ਰੀਵਾਲ ਨਾਲ ਹੀ ਕਰਵਾਈ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment