ਚੰਡੀਗੜ੍ਹ: ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਸ ਸਾਲ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਨੂੰ ਛੱਡਣ ਦਾ ਫੈਸਲਾ ਕੀਤਾ ਹੈ।IBA ਏਲੀਟ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ 2022 ਏਸ਼ੀਅਨ ਖੇਡਾਂ ਲਈ ਟਰਾਇਲ ਸੋਮਵਾਰ 7 ਮਾਰਚ ਨੂੰ ਸ਼ੁਰੂ ਹੋਣ ਵਾਲੇ ਹਨ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੇ ਇਹ ਜਾਣਕਾਰੀ ਦਿੱਤੀ।
IBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 6 ਤੋਂ 21 ਮਈ ਤੱਕ ਤੁਰਕੀ ਦੇ ਇਸਤਾਂਬੁਲ ਵਿੱਚ ਖੇਡੀ ਜਾਵੇਗੀ। 2022 ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 2022 ਏਸ਼ੀਆਈ ਖੇਡਾਂ 10 ਸਤੰਬਰ ਤੋਂ ਸ਼ੁਰੂ ਹੋਣਗੀਆਂ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੂੰ ਭੇਜੇ ਇੱਕ ਸੰਦੇਸ਼ ਵਿੱਚ ਮੈਰੀਕਾਮ ਨੇ ਕਿਹਾ, ”ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਨਾਂ ਬਣਾਉਣ ਅਤੇ ‘ਐਕਸਪੋਜ਼ਰ’ ਹਾਸਲ ਕਰਨ ਲਈ ਇਨ੍ਹਾਂ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸੱਕਣ ਇਸ ਲਈ ਪਿੱਛੇ ਹਟਣਾ ਚਾਹਾਂਗੀ। ਉਹ ਸਿਰਫ ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ‘ਤੇ ਧਿਆਨ ਦੇਣਾ ਚਾਹੇਗੀ।
ਇਸ ਦੌਰਾਨ ਮੈਰੀਕਾਮ ਦੇ ਇਸ ਸਾਲ ਦੀ ਵਰਲਡ ਬਾਕਿਸੰਗ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਤੋਂ ਬਾਹਰ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਬਾਕਸਿੰਗ ਫੈਡਰੇਸ਼ਨ ਦੇ ਪ੍ਰਧਾਨ ਅਜ ਸਿੰਘ ਨੇ ਕਿਹਾ ਕਿ ਮੈਰੀਕਾਮ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ਦੀ ਮਸ਼ਾਲ ਬਣੀ ਹੋਈ ਹੈ ਅਤੇ ਦੁਨੀਆ ਭਰ ਵਿੱਚ ਅਣਗਿਣਤ ਮੁੱਕੇਬਾਜ਼ਾਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਅਸੀਂ ਉਸਦੇ ਫੈਸਲੇ ਦਾ ਪੂਰੀ ਤਰ੍ਹਾਂ ਸਨਮਾਨ ਕਰਦੇ ਹਾਂ ਅਤੇ ਇਹ ਉਸਦੇ ਚੈਂਪੀਅਨ ਕਿਰਦਾਰ ਦਾ ਦੂਜੇ ਮੁੱਕੇਬਾਜ਼ਾਂ ਲਈ ਰਾਹ ਬਣਾਉਣ ਦਾ ਸਬੂਤ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.