ਨਿਊਜ਼ ਡੈਸਕ: ਤੁਸੀਂ ਸਵਰਗ, ਨਰਕ ਅਤੇ ਪਾਤਾਲ ਲੋਕ ਦੀਆਂ ਕਹਾਣੀਆਂ ਸੁਣੀਆਂ ਹੀ ਹੋਣਗੀਆਂ, ਪਰ ਕੀ ਤੁਸੀਂ ਜਾਣਦੇ ਹੋ ਭਾਰਤ ‘ਚ ਇੱਕ ਅਜਿਹੀ ਥਾਂ ਹੈ, ਜਿਸ ਨੂੰ ਪਾਤਾਲ ਲੋਕ ਕਿਹਾ ਜਾਂਦਾ ਹੈ। ਅਸਲ ‘ਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਲਗਭਗ 78 ਕਿਲੋਮੀਟਰ ਦੂਰ ਪਾਤਾਲਕੋਟ ਨਾਮ ਦੀ ਥਾਂ ਹੈ, ਜੋ ਜ਼ਮੀਨ ਤੋਂ 3000 ਕਿਲੋਮੀਟਰ ਹੇਠਾਂ ਸਥਿਤ ਹੈ।
ਪਾਤਾਲਕੋਟ ‘ਚ 12 ਪਿੰਡ ਹਨ, ਜੋ ਸਤਪੁੜਾ ਦੀਆਂ ਪਹਾੜੀਆਂ ਵਿੱਚ ਵਸੇ ਹਨ। ਇੱਥੇ ਗੋਂਡ ਅਤੇ ਭਰੀਆ ਕਬੀਲੇ ਦੇ ਲੋਕ ਰਹਿੰਦੇ ਹਨ। ਇਨ੍ਹਾਂ ਪਿੰਡਾਂ ‘ਚੋਂ 3 ਪਿੰਡ ਤਾਂ ਅਜਿਹੇ ਹਨ, ਜਿੱਥੇ ਸੂਰਜ ਦੀ ਰੋਸ਼ਨੀ ਹੀ ਨਹੀਂ ਪੁੱਜਦੀ। ਇਸ ਕਾਰਨ ਉੱਥੇ ਹਮੇਸ਼ਾ ਸ਼ਾਮ ਵਰਗਾ ਨਜ਼ਾਰਾ ਰਹਿੰਦਾ ਹੈ।
ਪਾਤਾਲਕੋਟ ਦਾ ਇਹ ਇਲਾਕਾ ਦਵਾਈਆਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇੱਥੋਂ ਦਾ ਹਰ ਪਿੰਡ ਤਿੰਨ ਤੋਂ ਚਾਰ ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਹੈ। ਇਸ ਇਲਾਕੇ ਵਿੱਚ ਜਾਂਦੇ ਹੀ ਤੁਹਾਨੂੰ ਹਰ ਥਾਂ ਸੰਘਣੇ ਪੱਤੇ, ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ, ਜੰਗਲੀ ਪੌਦੇ ਅਤੇ ਜੀਵ ਦੇਖਣ ਨੂੰ ਮਿਲਣਗੇ। ਇੱਥੇ ਰਹਿਣ ਵਾਲੇ ਲੋਕ ਬਾਹਰੀ ਦੁਨੀਆ ਤੋਂ ਬਿਲਕੁਲ ਕਟੇ ਹੋਏ ਹਨ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਰਸ ਵੀ ਇਥੇ ਤੱਕ ਨਹੀਂ ਪਹੁੰਚਿਆ।
ਘਾਟੀ ‘ਚ ਰਹਿਣ ਵਾਲੇ ਲੋਕ ਖੁਦ ਹੀ ਖੇਤੀ ਕਰਦੇ ਹਨ ਤੇ ਨਦੀ ਹੀ ਪਾਣੀ ਦਾ ਇੱਕੋ-ਇੱਕ ਸਰੋਤ ਹੈ। ਇਨ੍ਹਾਂ ਲੋਕਾਂ ਨੂੰ ਸਿਰਫ ਨਮਕ ਦੀ ਖਰੀਦਦਾਰੀ ਕਰਨ ਹੀ ਬਾਹਰ ਜਾਣਾ ਪੈਂਦਾ ਹੈ।
ਦੁਪਹਿਰ ਤੋਂ ਬਾਅਦ ਪੂਰਾ ਖੇਤਰ ਹਨ੍ਹੇਰੇ ਨਾਲ ਘਿਰ ਜਾਂਦਾ ਹੈ ਤੇ ਸੂਰਜ ਦੀ ਇੱਕ ਵੀ ਕਿਰਨ ਘਾਟੀ ਦੀ ਗਹਿਰਾਈ ਤੱਕ ਨਹੀਂ ਪਹੁੰਚਦੀ। ਇਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਰਾਮਾਇਣ ਦੀ ਮਾਤਾ ਸੀਤਾ ਪਾਤਾਲਕੋਟ ਦੀ ਧਰਤੀ ਵਿੱਚ ਸਮਾ ਗਈ ਸੀ, ਜਿਸ ਕਾਰਨ ਇੱਥੇ ਡੂੰਘੀ ਗੁਫਾ ਬਣ ਗਈ।
ਪਾਤਾਲਕੋਟ ਦੇ ਪਿੰਡਾਂ ਨੂੰ ਸੜਕਾਂ ਨਾਲ ਜੋੜਨ ਦਾ ਕੰਮ ਕੁਝ ਸਮਾਂ ਪਹਿਲਾਂ ਹੀ ਪੂਰਾ ਹੋਇਆ ਹੈ। ਜੇਕਰ ਤੁਸੀਂ ਵੀ ਇੱਥੇ ਘੁੰਮਣਾ ਚਾਹੁੰਦੇ ਹੋ ਤਾਂ ਜਬਲਪੁਰ ਜਾਂ ਭੋਪਾਲ ਏਅਰਪੋਰਟ ‘ਤੇ ਉਤਰ ਕੇ ਪਾਤਾਲਕੋਟ ਪਹੁੰਚ ਸਕਦੇ ਹੋ।
ਇਸ ਤੋਂ ਇਲਾਵਾ ਟਰੇਨ ‘ਚ ਸਫ਼ਰ ਕਰਨ ਵਾਲਿਆਂ ਨੂੰ ਛਿੰਦਵਾੜਾ ਦੇ ਰੇਲਵੇ ਸਟੇਸ਼ਨ ‘ਤੇ ਉਤਰਨਾ ਹੋਵੇਗਾ। ਫਿਰ ਇੱਥੋਂ ਟੈਕਸੀ ਕਿਰਾਏ ‘ਤੇ ਲੈ ਕੇ ਪਾਤਾਲਕੋਟ ਪਹੁੰਚਿਆ ਜਾ ਸਕਦਾ ਹੈ। ਪਾਤਾਲਕੋਟ ਜਾਣ ਲਈ ਸਭ ਤੋਂ ਚੰਗਾ ਸਮਾਂ ਮਾਨਸੂਨ ਦਾ ਹੈ। ਘਾਟੀ ਦੇ ਅੰਦਰ ਤੱਕ ਦਾ ਸਫਰ ਤੈਅ ਕਰਨਾ ਚਾਹੁੰਦੇ ਹੋ ਤਾਂ ਅਕਤੂਬਰ ਤੋਂ ਫਰਵਰੀ ਦਾ ਸਮਾਂ ਬਹੁਤ ਸਹੀ ਹੈ।
For more Updates
Follow us on Twitter: https://twitter.com/global_punjab
Follow us on Instagram: https://www.instagram.com/globalpunjabtv/