ਚੰਡੀਗੜ੍ਹ: ਲਾਈਵ ਸ਼ੋਅ ਦੌਰਾਨ ਸਟੇਜ ‘ਤੇ ਮਸ਼ਹੂਰ ਪੰਜਾਬੀ ਗਾਇਕ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਗਾਇਕ ‘ਤੇ ਹਮਲਾ ਕਰਨ ਵਾਲੇ ਦੀ ਪਛਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਗੁਰ ਚਾਹਲ ਵਜੋਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਬਲਾਚੌਰ ਪਿੰਡ ਦੀ ਦੱਸੀ ਜਾ ਰਹੀ ਹੈ। ਜਿੱਥੇ ਇੱਕ ਕਬੱਡੀ ਦੇ ਮੈਚ ਲਈ ਪੰਜਾਬੀ ਕਲਾਕਾਰ ਪ੍ਰੇਮ ਢਿੱਲੋਂ, ਸਿੱਪੀ ਗਿੱਲ ਤੇ ਸੁਲਤਾਨ ਨੂੰ ਪਿੰਡ ਵਿੱਚ ਸ਼ੋਅ ਕਰਨ ਲਈ ਬੁਲਾਇਆ ਗਿਆ ਸੀ।
ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਪ੍ਰੇਮ ਢਿੱਲੋਂ ਗਾਣਾ ਗਏ ਹੀ ਰਹੇ ਹੁੰਦੇ ਹਨ ਕਿ ਇੱਕ ਵਿਅਕਤੀ ਪਿੱਛੇ ਤੋਂ ਉਸ ਕੋਲ ਆਉਂਦਾ ਹੈ ਤੇ ਫਿਰ ਉਸ ਨੂੰ ਥੱਪੜ ਤੇ ਮੁੱਕੇ ਮਾਰਦਾ ਹੈ। ਘਟਨਾ ਦੌਰਾਨ ਸਿੱਪੀ ਗਿੱਲ ਵੀ ਸਟੇਜ ‘ਤੇ ਮੌਜੂਦ ਨਜ਼ਰ ਆਏ। ਹਮਲੇ ਦੀ ਕੋਸ਼ਿਸ਼ ਤੋਂ ਬਾਅਦ, ਹਮਲਾਵਰ ਨੂੰ ਤੁਰੰਤ ਸਟੇਜ ‘ਤੇ ਭੀੜ ਨੇ ਪਿੱਛੇ ਲਿਆਂਦਾ ਤੇ ਸ਼ੋਅ ਰੋਕ ਦਿੱਤਾ ਗਿਆ।
Prem Dhillon got punched During Live Show, Video Goes Viral#premdhillon #PremDhillon #punjabisinger #gurchahal #premdhillongurchahal #kabaddishow #liveshow pic.twitter.com/CQJ2FhR5vz
— Global Punjab TV (@global_punjab) February 15, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.