ਨਿਊਜ਼ ਡੈਸਕ- ਸਰਦੀਆਂ ਦੇ ਮੌਸਮ ‘ਚ ਵਾਲਾਂ ‘ਚ ਡੈਂਡਰਫ ਦੀ ਸਮੱਸਿਆ ਵਧ ਜਾਂਦੀ ਹੈ। ਡੈਂਡਰਫ ਕਾਰਨ ਖੋਪੜੀ ਵਿੱਚ ਖੁਜਲੀ ਹੁੰਦੀ ਹੈ ਅਤੇ ਇਸ ਕਾਰਨ ਵਾਲ ਵੀ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਵਾਲਾਂ ‘ਚ ਡੈਂਡਰਫ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਆਸਾਨ ਘਰੇਲੂ ਨੁਸਖੇ ਨਾਲ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਨਿੰਬੂ– ਨਿੰਬੂ ਨੂੰ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਿੰਬੂ ਸਭ ਤੋਂ ਕਾਰਗਰ ਹੋਵੇਗਾ। ਤੇਲ ‘ਚ ਨਿੰਬੂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ ਅਤੇ ਅਗਲੀ ਸਵੇਰ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੇਥੀ– ਮੇਥੀ ਦੇ ਦਾਣਿਆਂ ਦਾ ਪਾਊਡਰ ਬਣਾ ਲਓ ਅਤੇ ਇਸ ਪਾਊਡਰ ‘ਚ ਦਹੀਂ ਮਿਲਾ ਕੇ ਰਾਤ ਭਰ ਛੱਡ ਦਿਓ। ਅਗਲੇ ਦਿਨ ਇਸ ਨੂੰ ਵਾਲਾਂ ‘ਤੇ ਲਗਾਓ ਅਤੇ ਇਕ ਘੰਟੇ ਤੱਕ ਇਸ ਤਰ੍ਹਾਂ ਰੱਖੋ। ਕੁਝ ਦੇਰ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਡੈਂਡਰਫ ਨੂੰ ਦੂਰ ਕਰਨ ‘ਚ ਮਦਦ ਮਿਲੇਗੀ।
ਲੱਸੀ– ਡੈਂਡਰਫ ਦੀ ਸਮੱਸਿਆ ‘ਚ ਲੱਸੀ ਦੀ ਵਰਤੋਂ ਨਾਲ ਤੁਹਾਨੂੰ ਰਾਹਤ ਮਿਲੇਗੀ। ਲੱਸੀ ਨਾਲ ਵਾਲ ਧੋਣ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।