ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੁੂੰ ‘FOX NEWS’ ਚੈਨਲ ਦੇ ਪੱਤਰਕਾਰ ਪੀਟਰ ਡੁੂਸੀ (Peter Doocy) ਵੱਲੋਂ ਵ੍ਹਾਈਟ ਹਾਊਸ ਚ ਹੋਏ ਸਮਾਰੋਹ ‘ਚ ਸਵਾਲ ਪੁੱਛਣ ਤੇ ਅਪਸ਼ਬਦ ਕਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪਰ ਬਾਈਡਨ ਨੇ 1 ਘੰਟੇ ਬਾਅਦ ਉਸ ਪੱਤਰਕਾਰ ਨੂੰ ਫੋਨ ਕਰਕੇ ਮਾਮਲਾ ਸ਼ਾਂਤ ਕਰਨ ਦਾ ਉਪਰਾਲਾ ਕੀਤਾ ਗਿਆ ਹੇੈ।
ਜਾਣਕਾਰੀ ਮੁਤਾਬਕ ਤਕਰੀਬਨ ਇੱਕ ਘੰਟੇ ਬਾਅਦ, ਬਾਈਡਨ ਨੇ ਫੌਕਸ ਨਿਊਜ਼ ਦੇ ਰਿਪੋਰਟਰ ਪੀਟਰ ਡੂਸੀ ਨੂੰ ਇਹ ਕਹਿਣ ਲਈ ਫ਼ੋਨ ਕੀਤਾ, “ਇਹ ਕੁਝ ਵੀ ਨਿੱਜੀ ਨਹੀਂ ਸੀ।” ਡੂਸੀ ਨੇ ਸੋਮਵਾਰ ਰਾਤ ਨੂੰ ਫੌਕਸ ਦੇ ਸੀਨ ਹੈਨੀਟੀ ਨੂੰ ਦੱਸਿਆ “ਮੈਂ ਇਸਦੀ ਸ਼ਲਾਘਾ ਕੀਤੀ ਤੇ ਸਾਡੀ ਵਧੀਆ ਗੱਲਬਾਤ ਹੋਈ”
ਡੂਸੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਾਈਡਨ ਦੇ ਨਾਲ ਪੂਰੀ ਗੱਲਬਾਤ ਵਿਸਥਾਰ ਨਾਲ ਕੀਤੀ ਤੇ ਕਿਹਾ ਕਿ ਉਹ ਹਰ ਵਾਰ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਓਹ ਵੱਖ ਤਰੀਕੇ ਦਾ ਸਵਾਲ ਪੁੱਛਣ ਤੇ ਉਹ ਇਹ ਗੱਲ ਜਾਰੀ ਰੱਖਣਗੇ ।