ਓਟਾਵਾ: ਕੈਨੇਡਾ ’ਚ ਆਏ ਦਿਨ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਦੁਖ਼ਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ।
ਬੀਤੇ ਦਿਨੀਂ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ 19 ਸਾਲਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਸੀ। ਉੱਥੇ ਹੀ ਜਲੰਧਰ ਤੋਂ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਸਟਡੀ ਵੀਜ਼ਾ ‘ਤੇ ਕੈਨੇਡਾ ਆਏ ਨੌਜਵਾਨ ਰਾਹੁਲ ਸੁਮਨ ਨੂੰ ਬੀਤੇ ਦਿਨੀਂ ਸਾਇਲੈਂਟ ਅਟੈਕ ਆਇਆ ਜਿਸ ਕਾਰਨ ਉਸਦੀ ਆਪਣੇ ਘਰ ਦੇ ਕਮਰੇ ‘ਚ ਹੀ ਮੌਤ ਹੋ ਗਈ। ਉਹ ਅਲੈਗਜ਼ੈਂਡਰ ਕਾਲਜ ਵਿੱਚ ਨਾ ਸਿਰਫ਼ ਇੱਕ ਹੁਸ਼ਿਆਰ ਵਿਦਿਆਰਥੀ ਸੀ, ਸਗੋਂ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਗਾਇਕ ਵੀ ਸੀ।
ਰਾਹੁਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਉਸ ਦੇ ਮਿੱਤਰ ਨਵਤੇਜ ਵੱਲੋਂ ਗੌਫੰਡਮੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਪੰਜਾਬ ‘ਚ ਰਹਿੰਦਾ ਉਸ ਦਾ ਪਰਿਵਾਰ ਆਖਰੀ ਵਾਰ ਆਪਣੇ ਪੁੱਤਰ ਨੂੰ ਦੇਖ ਸਕੇ।