ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਦੇ ਬੇਉਰ ਜੇਲ ਇਲਾਕੇ ‘ਚ ਇਕ ਬੇਕਾਬੂ ਵਾਹਨ ਨੇ ਪੁਲਿਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਹਾਦਸਾ ਤੜਕੇ 4.30 ਵਜੇ ਉਦੋਂ ਹੋਇਆ ਜਦੋਂ ਪੁਲਿਸ ਮੁਲਾਜ਼ਮ ਰਾਜ ਦੀ ਰਾਜਧਾਨੀ ਵਿੱਚ ਗਸ਼ਤ ਕਰ ਰਹੇ ਸਨ। ਡੰਪਰ ਪੁਲਿਸ ਵਾਹਨ ਨੂੰ 50 ਮੀਟਰ ਤੱਕ ਘਸੀੜਦਾ ਲੈ ਗਿਆ ਤੇ ਉਸ ’ਤੇ ਪਲਟ ਡਿੱਗ ਗਿਆ। ਗੱਡੀ ‘ਚ ਸਵਾਰ ਪੰਜ ਪੁਲਿਸ ਮੁਲਾਜ਼ਮਾਂ ‘ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੰਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।