ਸੁਕਮਾ: ਸੋਸ਼ਲ ਮੀਡੀਆ ‘ਤੇ ‘ਬਚਪਨ ਕਾ ਪਿਆਰ’ ਗੀਤ ਗਾ ਕੇ ਮਸ਼ਹੂਰ ਹੋਏ ਸਹਿਦੇਵ ਸੜਕ ਹਾਦਸੇ ‘ਚ ਜ਼ਖਮੀ ਹੋ ਗਏ ਹਨ। ਇਹ ਹਾਦਸਾ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਵਾਪਰਿਆ। ਹਾਦਸੇ ‘ਚ ਜ਼ਖਮੀ ਹੋਏ ਸਹਿਦੇਵ ਦੀਰਡੋ ਨੂੰ ਇਲਾਜ ਲਈ ਸੁਕਮਾ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਜਗਦਲਪੁਰ ਡਿਮਰਪਾਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਨੂੰ ਸਹਿਦੇਵ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਮੋਰਟਸਾਈਕਲ ‘ਤੇ ਘੁੰਮਣ ਗਿਆ ਸੀ, ਜਿਸ ਦੌਰਾਨ ਮੋਟਰਸਾਈਕਲ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਸਹਿਦੇਵ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਗਾਇਕ ਬਾਦਸ਼ਾਹ ਨੇ ਸਹਿਦੇਵ ਲਈ ਅਰਦਾਸ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਸਹਿਦੇਵ ਦੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਹਨ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਹਲੇ ਉਹ ਬੇਹੋਸ਼ ਹੈ। ਮੈਂ ਉਸਦੇ ਨਾਲ ਹਾਂ। ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ।’
In touch with Sahdev’s family and friends. He is unconscious, on his way to hospital. Im there for him. Need your prayers 🙏
— BADSHAH (@Its_Badshah) December 28, 2021