ਬੀਸੀ: ਇਸ ਸਾਲ ਜਲਵਾਯੂ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਸਾਲ ਗਰਮੀ ਦੇ ਮੌਸਮ ਵਿਚ ਜਿੱਥੇ ਕੈਨੇਡਾ ਵਿਚ ਇੰਨੀ ਜ਼ਿਆਦਾ ਗਰਮੀ ਪਈ ਕਿ ਪਾਰਾ 108 ਡਿਗਰੀ ਫਾਰਨੇਹਾਈਟ ਨੂੰ ਪਾਰ ਕਰ ਗਿਆ ਸੀ ਅਤੇ ਸਮੁੰਦਰ ਦਾ ਪਾਣੀ ਤੇਜ਼ ਗਰਮ ਹੋਣ ਕਾਰਨ ਕਰੋੜਾਂ ਸਮੁੰਦਰੀ ਜੀਵ ਮਾਰੇ ਗਏ ਸਨ। ਉੱਥੇ ਹੁਣ ਕੈਨੇਡਾ ਵਿਚ ਸਰਦੀ ਦਾ ਮੌਸਮ ਵੀ ਜਾਨਲੇਵਾ ਬਣ ਚੁੱਕਾ ਹੈ।
ਕੈਨੇਡਾ ਵਿਚ ਇਨੀਂ ਦਿਨੀਂ ਪਾਰਾ ਜ਼ੀਰੋ ਤੋਂ 50 ਡਿਗਰੀ ਹੇਠਾਂ ਜਾ ਚੁੱਕਿਆ ਹੈ। ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਸਮੇਂ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਾਰਾ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਚੁੱਕਾ ਹੈ। ਉੱਥੇ ਹੀ ਕੈਨੇਡਾ ਦੇ ਮੌਸਮ ਵਿਭਾਗ ਨੇ ਜ਼ਿਆਦਾ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਜ਼ੀਰੋ ਤੋਂ -40 ਤੋਂ -50 ਡਿਗਰੀ ਸੈਲਸੀਅਸ ਹੇਠਾਂ ਰਹਿਣ ਦਾ ਅਨੁਮਾਨ ਹੈ।